ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੀਨ ਨਾਲ ਰਹਿੰਦੇ ਸਰਹੱਦੀ ਵਿਵਾਦ ਨਿਬੇੜਨ ਵੱਲ ਧਿਆਨ ਦੇਵਾਂਗੇ: ਜੈਸ਼ੰਕਰ

ਜੈਸ਼ੰਕਰ ਨੇ ਵਿਦੇਸ਼ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ; ਪਾਕਿਸਤਾਨ ਵਾਲੇ ਪਾਸਿਓਂ ਹੁੰਦੇ ਅਤਿਵਾਦ ਨੂੰ ਅਹਿਮ ਚੁਣੌਤੀ ਦੱਸਿਆ
Advertisement

ਨਵੀਂ ਦਿੱਲੀ, 11 ਜੂਨ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ, ਚੀਨ ਨਾਲ ਬਾਕੀ ਰਹਿੰਦੇ ਸਰਹੱਦੀ ਵਿਵਾਦ ਸੁਲਝਾਉਣ ’ਤੇ ਧਿਆਨ ਕੇਂਦਰਿਤ ਕਰੇਗਾ। ਪੂਰਬੀ ਲੱਦਾਖ ’ਚ ਚਾਰ ਸਾਲ ਤੋਂ ਵੱਧ ਸਮੇਂ ਤੋਂ ਜਾਰੀ ਸਰਹੱਦੀ ਵਿਵਾਦ ਕਾਰਨ ਦੋਵਾਂ ਮੁਲਕਾਂ ਦੇ ਰਿਸ਼ਤੇ ਤਣਾਅ ਭਰੇ ਬਣੇ ਹੋਏ ਹਨ। ਵਿਦੇਸ਼ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਤੋਂ ਕੁਝ ਹੀ ਸਮੇਂ ਬਾਅਦ ਅੱਜ ਜੈਸ਼ੰਕਰ ਨੇ ਪਾਕਿਸਤਾਨ ਵਾਲੇ ਪਾਸਿਓਂ ਹੋਣ ਵਾਲੇ ਅਤਿਵਾਦ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ ਤੇ ਨਿਰਮਲਾ ਸੀਤਾਰਾਮਨ ਸਮੇਤ ਭਾਜਪਾ ਦੇ ਕੁਝ ਸੀਨੀਅਰ ਆਗੂਆਂ ਨੂੰ ਪਿਛਲੀ ਸਰਕਾਰ ਵਾਲੇ ਮੰਤਰਾਲਿਆਂ ਦੀ ਜ਼ਿੰਮੇਵਾਰੀ ਮੁੜ ਸੌਂਪੀ ਗਈ ਹੈ ਅਤੇ ਉਨ੍ਹਾਂ ’ਚ ਜੈਸ਼ੰਕਰ (69) ਵੀ ਸ਼ਾਮਲ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ‘ਭਾਰਤ ਪਹਿਲਾਂ’ ਅਤੇ ‘ਵਸੂਧੈਵ ਕੁਟੁੰਬਕਮ’ (ਸਾਰਾ ਸੰਸਾਰ ਇੱਕ ਪਰਿਵਾਰ) ਭਾਰਤੀ ਵਿਦੇਸ਼ ਨੀਤੀ ਦੇ ਦੋ ਅਹਿਮ ਸਿਧਾਂਤ ਹੋਣਗੇ। ਚੀਨ ਨਾਲ ਸਬੰਧਾਂ ਬਾਰੇ ਜੈਸ਼ੰਕਰ ਨੇ ਕਿਹਾ ਕਿ ਦੇਸ਼ ਦੀ ਸਰਹੱਦ ’ਤੇ ਕੁਝ ਮਸਲੇ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਚੀਨ ਨੂੰ ਲੈ ਕੇ ਸਾਡਾ ਧਿਆਨ ਇਸ ਗੱਲ ’ਤੇ ਕੇਂਦਰਿਤ ਹੋਵੇਗਾ ਕਿ ਰਹਿੰਦੇ ਮਸਲਿਆਂ ਨੂੰ ਕਿਸ ਤਰ੍ਹਾਂ ਸੁਲਝਾਇਆ ਜਾਵੇ।’ ਭਾਰਤ ਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਮਈ 2020 ਤੋਂ ਤਣਾਅ ਜਾਰੀ ਹੈ ਅਤੇ ਸਰਹੱਦੀ ਵਿਵਾਦ ਦਾ ਅਜੇ ਤੱਕ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕਿਆ ਹੈ। ਦੋਵੇਂ ਧਿਰਾਂ ਹਾਲਾਂਕਿ ਟਰਕਾਅ ਵਾਲੇ ਕਈ ਸਥਾਨਾਂ ਤੋਂ ਪਿੱਛੇ ਹੱਟ ਚੁੱਕੀਆਂ ਹਨ।

Advertisement

ਇਸਲਾਮਾਬਾਦ ਬਾਰੇ ਨਵੀਂ ਸਰਕਾਰ ਦੀ ਪਹੁੰਚ ਸਬੰਧੀ ਪੁੱਛੇ ਜਾਣ ’ਤੇ ਜੈਸ਼ੰਕਰ ਨੇ ਸਰਹੱਦ ਪਾਰੋਂ ਹੋਣ ਵਾਲੇ ਅਤਿਵਾਦ ਨੂੰ ਪਾਕਿਸਤਾਨ ਤੋਂ ਮਿਲਦੀ ਹਮਾਇਤ ਦੀ ਗੱਲ ਕੀਤੀ। -ਪੀਟੀਆਈ

Advertisement
Show comments