ਯੂਪੀ: ਤਾਜੀਏ ’ਚ ਫ਼ਲਸਤੀਨੀ ਝੰਡਾ ਲਹਿਰਾਉਣ ’ਤੇ ਇਕ ਗ੍ਰਿਫ਼ਤਾਰ
ਭਦੋਹੀ (ਯੂਪੀ), 9 ਜੁਲਾਈ ਇੱਥੇ ਮੁਹੱਰਮ ਦਾ ਚੰਨ ਦਿਖਾਈ ਦੇਣ ਮਗਰੋਂ ਕੱਢੇ ਗਏ ਇੱਕ ਤਾਜੀਏ ਵਿਚ ਫ਼ਲਸਤੀਨ ਦਾ ਝੰਡਾ ਲਹਿਰਾਉਣ ਸਬੰਧੀ ਇੱਕ ਵੀਡੀਓ ਵਾਇਰਲ ਹੋਣ ਮਗਰੋਂ ਪੁਲੀਸ ਨੇ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਾਈ ਪੁਲੀਸ ਸਟੇਸ਼ਨ ਦੇ ਐੱਸਐੱਚਓ...
Advertisement
ਭਦੋਹੀ (ਯੂਪੀ), 9 ਜੁਲਾਈ
ਇੱਥੇ ਮੁਹੱਰਮ ਦਾ ਚੰਨ ਦਿਖਾਈ ਦੇਣ ਮਗਰੋਂ ਕੱਢੇ ਗਏ ਇੱਕ ਤਾਜੀਏ ਵਿਚ ਫ਼ਲਸਤੀਨ ਦਾ ਝੰਡਾ ਲਹਿਰਾਉਣ ਸਬੰਧੀ ਇੱਕ ਵੀਡੀਓ ਵਾਇਰਲ ਹੋਣ ਮਗਰੋਂ ਪੁਲੀਸ ਨੇ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
ਔਰਾਈ ਪੁਲੀਸ ਸਟੇਸ਼ਨ ਦੇ ਐੱਸਐੱਚਓ ਸਚਿਦਾਨੰਦ ਪਾਂਡੇ ਨੇ ਕਿਹਾ ਕਿ ਐਤਵਾਰ ਰਾਤ ਨੂੰ ਕੁਝ ਨੌਜਵਾਨਾਂ ਨੇ ਮਾਧੋ ਸਿੰਘ ਇਲਾਕੇ ਵਿੱਚ ਕੌਮੀ ਮਾਰਗ ’ਤੇ ਬਿਨਾਂ ਆਗਿਆ ਦੇ ਧਾਰਮਿਕ ਜਲੂਸ (ਤਾਜੀਆ) ਕੱਢਿਆ ਜਿਸ ਦੌਰਾਨ ਉਨ੍ਹਾਂ ਫ਼ਲਸਤੀਨ ਦਾ ਝੰਡਾ ਲਹਿਰਾਇਆ ਤੇ ਨਾਅਰੇ ਵੀ ਲਾਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਮਗਰੋਂ ਕੀਤੀ ਗਈ ਜਾਂਚ ’ਚ ਸਾਹਿਲ ਉਰਫ਼ ਬਾਦਸ਼ਾਹ ਤੇ ਗੋਰਖ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਐੱਨਐੱਸ ਦੀ ਧਾਰਾ 197 (2) ਤਹਿਤ ਇੱਕ ਕੇਸ ਦਰਜ ਕਰਨ ਮਗਰੋਂ ਸਾਹਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁਲਜ਼ਮ ਗੋਰਖ ਦੀ ਤਲਾਸ਼ ਜਾਰੀ ਹੈ। -ਪੀਟੀਆਈ
Advertisement