ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਆਹ ਦੀ ਪੇਸ਼ਕਸ਼ ਕਰਨ ’ਤੇ ਮਹਿਲਾ ਦੇ ਦੋਸਤ ਨੇ 60 ਸਾਲਾ ਬਜ਼ੁਰਗ ਦੇ ਚਾਕੂ ਮਾਰੇ

ਬੰਗਲੂਰੂ, 18 ਸਤੰਬਰ ਕਰਨਾਟਕ ਪੁਲੀਸ ਨੇ ਕਥਿਤ ਵਿਆਹ ਦੀ ਪੇਸ਼ਕਸ਼ ਕਰਨ ਦੇ ਮਾਮਲੇ ਵਿਚ 60 ਸਾਲਾ ਵਿਅਕਤੀ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਮਹਿਲਾ ਅਤੇ ਉਸ ਦੇ ਪੁਰਸ਼ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਬੰਗਲੂਰੂ ਦੇ ਸਾਧੂਗੁਨਟੇਪਾਲਿਆ ਇਲਾਕੇ ਦੀ...
Advertisement

ਬੰਗਲੂਰੂ, 18 ਸਤੰਬਰ

ਕਰਨਾਟਕ ਪੁਲੀਸ ਨੇ ਕਥਿਤ ਵਿਆਹ ਦੀ ਪੇਸ਼ਕਸ਼ ਕਰਨ ਦੇ ਮਾਮਲੇ ਵਿਚ 60 ਸਾਲਾ ਵਿਅਕਤੀ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਮਹਿਲਾ ਅਤੇ ਉਸ ਦੇ ਪੁਰਸ਼ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਬੰਗਲੂਰੂ ਦੇ ਸਾਧੂਗੁਨਟੇਪਾਲਿਆ ਇਲਾਕੇ ਦੀ ਹੈ। ਪੁਲੀਸ ਅਨੁਸਾਰ ਜੈਨਗਰ ਇਲਾਕੇ ਵਿੱਚ ਕੱਪੜਿਆਂ ਦੀ ਦੁਕਾਨ ਦੇ ਮਾਲਕ ਪੀੜਤ ਹਿਤੇਂਦਰ ਨੇ 15 ਸਤੰਬਰ ਨੂੰ ਮਹਿਲਾ ਨੂੰ ਮਿਲਣ ਲਈ ਬੀਟੀਐੱਮ ਕੇਈਬੀ ਪਾਰਕ ਵਿੱਚ ਬੁਲਾਇਆ ਸੀ। ਉਸ ਦੇ ਕਹਿਣ ’ਤੇ ਉਹ ਪਾਰਕ ਵਿੱਚ ਪਹੁੰਚ ਗਈ। ਰਾਤ 9:30 ਵਜੇ ਦੇ ਕਰੀਬ, ਜਦੋਂ ਉਹ ਬੈਂਚ ’ਤੇ ਬੈਠੇ ਸਨ ਤਾਂ ਮਹਿਲਾ ਦਾ ਪੁਰਸ਼ ਦੋਸਤ ਸਿੱਦੂ ਵੀ ਅਚਾਨਕ ਮੌਕੇ ’ਤੇ ਪਹੁੰਚ ਗਿਆ ਅਤੇ ਉਸ ਨੇ ਹਿਤੇਂਦਰ ਨੂੰ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨੇ ਹਿਤੇਂਦਰ ਦੇ ਪੇਟ ਅਤੇ ਹੋਰ ਹਿੱਸਿਆਂ ਵਿੱਚ ਚਾਕੂ ਮਾਰੇ। ਇਸ ਮਗਰੋਂ ਸਥਾਨਕ ਲੋਕਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਪੁਲੀਸ ਨੇ ਦੱਸਿਆ ਕਿ ਹਿਤੇਂਦਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੀੜਤ ਨੇ ਮਹਿਲਾ ਤੇ ਉਸ ਦੇ ਦੋਸਤ ਖ਼ਿਲਾਫ਼ ਪੁਲੀਸ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੇ ਪਾਰਕ ਵਿੱਚ ਮਹਿਲਾ ਨੂੰ ਵਿਆਹ ਲਈ ਪੁੱਛਿਆ ਸੀ ਤੇ ਉਸ ਨੇ ਹਾਂ ਵੀ ਕਰ ਦਿੱਤੀ ਸੀ। ਜਾਂਚ ਤੋਂ ਪਤਾ ਲੱਗਾ ਕਿ ਮਹਿਲਾ ਕੁੱਝ ਮਹੀਨੇ ਪਹਿਲਾਂ ਹਿਤੇਂਦਰ ਦੀ ਦੁਕਾਨ ’ਤੇ ਕੰਮ ਕਰਦੀ ਸੀ ਤੇ ਬਾਅਦ ਵਿੱਚ ਉਸ ਨੇ ਇਹ ਨੌਕਰੀ ਛੱਡ ਦਿੱਤੀ ਸੀ। ਮਹਿਲਾ ਨੇ ਹਿਤੇਂਦਰ ’ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਹਿਤੇਂਦਰ ਵੱਲੋਂ ਮਹਿਲਾ ਨਾਲ ਕੀਤੇ ਗਏ ਜਿਨਸੀ ਸ਼ੋਸ਼ਣ ਕਾਰਨ ਉਸ ’ਤੇ ਹਮਲਾ ਕੀਤਾ ਗਿਆ ਜਾਂ ਮਹਿਲਾਅਤੇ ਉਸ ਦੇ ਦੋਸਤ ਨੇ ਰਲ ਕੇ ਇਸ ਦੀ ਸਾਜ਼ਿਸ਼ ਰਚੀ ਸੀ। -ਆਈਏਐੱਨਐੱਸ

Advertisement

Advertisement
Tags :
60 year old manKarnataka PolicePunjabi khabarPunjabi NewsStabbingWomans Friend
Show comments