ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਿਲਾ ਨੇ ਸਾਥੀ ਡਾਕਟਰ ’ਤੇ ਲਾਏ ਧਮਕਾਉਣ ਦੇ ਦੋਸ਼

ਜੈਪੁਰ: ਇੱਥੋਂ ਦੇ ਸਵਾਈ ਮਾਨਸਿੰਘ ਮੈਡੀਕਲ ਕਾਲਜ ਦੀ ਮਹਿਲਾ ਰੈਜ਼ੀਡੈਂਟ ਡਾਕਟਰ ਨੇ ਸੀਨੀਅਰ ਪੁਰਸ਼ ਰੈਜ਼ੀਡੈਂਟ ਡਾਕਟਰ ’ਤੇ ਊਸ ਨੂੰ ਧਮਕਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਹਾਲਾਂਕਿ ਇਸ ਸਬੰਧ ਵਿੱਚ ਕੇਸ ਦਰਜ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲੀਸ ਅਨੁਸਾਰ...
Advertisement

ਜੈਪੁਰ:

ਇੱਥੋਂ ਦੇ ਸਵਾਈ ਮਾਨਸਿੰਘ ਮੈਡੀਕਲ ਕਾਲਜ ਦੀ ਮਹਿਲਾ ਰੈਜ਼ੀਡੈਂਟ ਡਾਕਟਰ ਨੇ ਸੀਨੀਅਰ ਪੁਰਸ਼ ਰੈਜ਼ੀਡੈਂਟ ਡਾਕਟਰ ’ਤੇ ਊਸ ਨੂੰ ਧਮਕਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਹਾਲਾਂਕਿ ਇਸ ਸਬੰਧ ਵਿੱਚ ਕੇਸ ਦਰਜ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ।

Advertisement

ਪੁਲੀਸ ਅਨੁਸਾਰ ਮਹਿਲਾ ਨੇ ਵਟਸਐਪ ਗਰੁੱਪ ’ਚ ਪਾਈ ਪੋਸਟ ’ਚ ਖਦਸ਼ਾ ਜ਼ਾਹਿਰ ਕੀਤਾ ਕਿ ਉਸ ਨਾਲ ਜਬਰ ਜਨਾਹ ਜਾਂ ਹੱਤਿਆ ਜਿਹੀ ਘਟਨਾ ਵਾਪਰ ਸਕਦੀ ਹੈ। ਪੁਲੀਸ ਅਨੁਸਾਰ ਮਹਿਲਾ ਡਾਕਟਰ ਨੇ ਜੈਪੁਰ ਐਸੋਸੀਏਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਦੇ ਵਟਸਐਪ ਗਰੁੱਪ ’ਚ ਇਹ ਦੋਸ਼ ਲਾਉਂਦਿਆਂ ਇੱਕ ਪੋਸਟ ਲਿਖੀ ਜਿਸ ਦਾ ਸਕਰੀਨ ਸ਼ਾਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਦੀਪਕ ਮਹੇਸ਼ਵਰੀ ਨੂੰ ਭੇਜਿਆ ਗਿਆ ਹੈ। ਪੁਲੀਸ ਵੱਲੋਂ ਸੰਪਰਕ ਕੀਤੇ ਜਾਣ ’ਤੇ ਮਹਿਲਾ ਡਾਕਟਰ ਨੇ ਕੇਸ ਦਰਜ ਕਰਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨਾ ਕਾਲਜ ਪ੍ਰਸ਼ਾਸਨ ਦਾ ਕੰਮ ਹੈ। -ਪੀਟੀਆਈ

Advertisement
Tags :
JaipurPunjabi khabarPunjabi NewsRapeSawai Mansingh Medical College
Show comments