ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੁਪਰੀਮ ਕੋਰਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਫੈਸਲੇ ਖ਼ਿਲਾਫ਼ ਦਾਇਰ ਪਟੀਸ਼ਨ ਰੱਦ

ਨਵੀਂ ਦਿੱਲੀ, 14 ਅਗਸਤ ਸੁਪਰੀਮ ਕੋਰਟ ਨੇ ਇਸ ਸਾਲ ਨੀਟ-ਸੁਪਰ ਸਪੈਸ਼ਲਿਟੀ ਪ੍ਰੀਖਿਆ ਨਾ ਕਰਵਾਉਣ ਦੇ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ‘ਆਪਹੁਦਰਾ’...
Advertisement

ਨਵੀਂ ਦਿੱਲੀ, 14 ਅਗਸਤ

ਸੁਪਰੀਮ ਕੋਰਟ ਨੇ ਇਸ ਸਾਲ ਨੀਟ-ਸੁਪਰ ਸਪੈਸ਼ਲਿਟੀ ਪ੍ਰੀਖਿਆ ਨਾ ਕਰਵਾਉਣ ਦੇ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ‘ਆਪਹੁਦਰਾ’ ਨਹੀਂ ਬਲਕਿ ‘ਪੂਰੀ ਤਰ੍ਹਾਂ ਨਿਰਪੱਖ’ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਐੱਨਐੱਮਸੀ ਕੌਮੀ ਯੋਗਤਾ ਕਮ ਦਾਖਲਾ ਟੈਸਟ- ਸੁਪਰ ਸਪੈਸ਼ਲਿਟੀ ਦੀ ਸਮਾਂ ਸੂਚੀ ਬਾਰੇ ਜਲਦੀ ਕੋਈ ਫੈਸਲਾ ਲਏ।

Advertisement

ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘‘ਅੱਜ ਤੋਂ 30 ਦਿਨਾਂ ਦੇ ਅਰਸੇ ਅੰਦਰ ਦਾਖਲਾ ਪ੍ਰੀਖਿਆ ਬਾਰੇ ਸਮਾਂ ਸੂਚੀ ਐਲਾਨੀ ਜਾਵੇ।’’ ਬੈਂਚ, ਜਿਸ ਵਿਚ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ, ਨੇ ਐੱਨਐੱਮਸੀ ਦੀ ਇਸ ਦਲੀਲ ਨਾਲ ਸਹਿਮਤੀ ਜਤਾਈ ਕਿ ਹਰੇਕ ਸਾਲ, 40 ਫੀਸਦ ਦੇ ਕਰੀਬ ਪ੍ਰੀਖਿਆਰਥੀ, ਜੋ ਨੀਟ-ਐੱਸਐੱਸ ਪ੍ਰੀਖਿਆ ਦਿੰਦੇ ਹਨ, ਪੋਸਟ ਗਰੈਜੂਏਟ ਮੈਡੀਕਲ ਕੋਰਸਾਂ ਦੇ ਮੌਜੂਦਾ ਬੈਚਾਂ ਨਾਲ ਸਬੰਧਤ ਹਨ। ਉਧਰ ਐੱਨਐੱਮਸੀ ਦੇ ਵਕੀਲ ਨੇ ਕਿਹਾ ਕਿ ਪੀਜੀ ਮੈਡੀਕਲ ਕੋਰਸਾਂ, ਜੋ ਕੋਵਿਡ-19 ਕਰਕੇ 2021 ਦੀ ਥਾਂ 2022 ਵਿਚ ਸ਼ੁਰੂ ਹੋਏ, ਜਨਵਰੀ 2025 ਵਿਚ ਖ਼ਤਮ ਹੋਣਗੇ ਅਤੇ ਜੇ ਨੀਟ-ਐੱਸਐੱਸ ਇਸ ਸਾਲ ਕਰਵਾਈ ਜਾਂਦੀ ਹੈ ਤਾਂ ਉਹ ਇਸ ਪ੍ਰੀਖਿਆ ਵਿਚ ਬੈਠਣ ਦੇ ਮੌਕੇ ਤੋਂ ਖੁੰਝ ਜਾਣਗੇ। -ਪੀਟੀਆਈ

Advertisement
Tags :
NEET-Super Specialty ExamNMCPunjabi khabarPunjabi Newssupreme court