ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੋਚੀ ਨੇ ਰਾਹੁਲ ਗਾਂਧੀ ਵੱਲੋਂ ਗੰਢੀ ਜੁੱਤੀ ਬਦਲੇ 10 ਲੱਖ ਰੁਪਏ ਦੀ ਪੇਸ਼ਕਸ਼ ਠੁਕਰਾਈ

ਸੁਲਤਾਨਪੁਰ, 1 ਅਗਸਤ ਸੁਲਤਾਨਪੁਰ ਦੇ ਮੋਚੀ ਰਾਮ ਚੇਤ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਗੰਢੀ ਹੋਈ ਜੁੱਤੀ ਬਦਲੇ ਉਸ ਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਹੋਈ ਸੀ ਪਰ ਉਸ ਨੇ ਇਹ ਸੌਦਾ ਕਰਨ ਤੋਂ ਇਨਕਾਰ ਕਰ ਦਿੱਤਾ। ਚੇਤ ਨੇ ਕਿਹਾ...
Advertisement

ਸੁਲਤਾਨਪੁਰ, 1 ਅਗਸਤ

ਸੁਲਤਾਨਪੁਰ ਦੇ ਮੋਚੀ ਰਾਮ ਚੇਤ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਗੰਢੀ ਹੋਈ ਜੁੱਤੀ ਬਦਲੇ ਉਸ ਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਹੋਈ ਸੀ ਪਰ ਉਸ ਨੇ ਇਹ ਸੌਦਾ ਕਰਨ ਤੋਂ ਇਨਕਾਰ ਕਰ ਦਿੱਤਾ। ਚੇਤ ਨੇ ਕਿਹਾ ਕਿ ਉਹ ਇਸ ਜੁੱਤੀ ਨੂੰ ਫਰੇਮ ’ਚ ਜੜਾ ’ਚ ਰੱਖੇਗਾ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਇੱਕ ਕੇਸ ਦੇ ਸਬੰਧ ’ਚ 26 ਜੁਲਾਈ ਨੂੰ ਸੁਲਤਾਨਪੁਰ ਦੀ ਇੱਕ ਅਦਾਲਤ ’ਚ ਪੇਸ਼ੀ ਭੁਗਤਣ ਆਏ ਸਨ ਅਤੇ ਇਸ ਦੌਰਾਨ ਉਹ ਵਿਧਾਇਕ ਨਗਰ ਇਲਾਕੇ ’ਚ ਮੋਚੀ ਰਾਮ ਚੇਤ ਦੀ ਦੁਕਾਨ ’ਤੇ ਰੁਕੇ ਸਨ, ਜਿੱਥੇ ਉਨ੍ਹਾਂ ਨੇ ਇੱਕ ਜੁੱਤੀ ਦੀ ਹੱਥ ਨਾਲ ਸਿਲਾਈ ਕੀਤੀ ਸੀ।

Advertisement

ਰਾਹੁਲ ਗਾਂਧੀ ਵੱਲੋਂ ਗੰਢੀ ਗਈ ਜੁੱਤੀ ਸਬੰਧੀ ਰਾਮ ਚੇਤ ਨੇ ਕਿਹਾ, ‘‘ਉਸ ਨੂੰ ਇਹ ਜੁੱਤੀ ਖਰੀਦਣ ਦੇ ਚਾਹਵਾਨ ਕਈ ਲੋਕਾਂ ਦੇ ਫੋਨ ਆਏ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪੇਸ਼ਕਸ਼ 10 ਲੱਖ ਰੁਪਏ ਦੀ ਸੀ। ਮੰਗਲਵਾਰ ਨੂੰ ਪ੍ਰਤਾਪਗੜ੍ਹ ਤੋਂ ਕਿਸੇ ਨੇ ਫੋਨ ਕਰਕੇ ਇਸ ਜੁੱਤੀ ਬਦਲੇ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਪਰ ਜਦੋਂ ਮੈਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਇਸ ਬਦਲੇ 10 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ। ਪਰ ਮੈਂ ਉਸ ਨੂੰ ਕਿਹਾ ਕਿ ਮੈਂ ਇਹ ਜੁੱਤੀ ਨਹੀਂ ਵੇਚਣਾ ਚਾਹੁੰਦਾ ਕਿਉਂਕਿ ਇਹ ਮੇਰੇ ਲਈ ‘ਲੱਕੀ’ ਹੈ।’’ -ਪੀਟੀਆਈ

Advertisement
Tags :
Mochi Ram ChetPunjabi khabarPunjabi NewsRahul Gandhi