ਸੀਨੀਅਰ ਆਈਏਐੱਸ ਅਧਿਕਾਰੀ ਗੋਵਿੰਦ ਮੋਹਨ ਗ੍ਰਹਿ ਸਕੱਤਰ ਨਿਯੁਕਤ
ਨਵੀਂ ਦਿੱਲੀ, 14 ਅਗਸਤ ਸੀਨੀਅਰ ਆਈਏਐੱਸ ਅਧਿਕਾਰੀ ਗੋਵਿੰਦ ਮੋਹਨ ਨੂੰ ਅਗਲਾ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਧਿਕਾਰਤ ਹੁਕਮਾਂ ਮੁਤਾਬਕ ਉਹ ਅਜੇ ਕੁਮਾਰ ਭੱਲਾ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 22 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਮੋਹਨ ਮੌਜੂਦਾ...
Advertisement
ਨਵੀਂ ਦਿੱਲੀ, 14 ਅਗਸਤ
ਸੀਨੀਅਰ ਆਈਏਐੱਸ ਅਧਿਕਾਰੀ ਗੋਵਿੰਦ ਮੋਹਨ ਨੂੰ ਅਗਲਾ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਧਿਕਾਰਤ ਹੁਕਮਾਂ ਮੁਤਾਬਕ ਉਹ ਅਜੇ ਕੁਮਾਰ ਭੱਲਾ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 22 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਮੋਹਨ ਮੌਜੂਦਾ ਸਮੇਂ ਸੱਭਿਆਚਾਰ ਮੰਤਰਾਲੇ ’ਚ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਤੇ ਉਹ ਗ੍ਰਹਿ ਮੰਤਰਾਲੇ ਵਿਚ ਆਫਿਸਰ ਔਨ ਸਪੈਸ਼ਲ ਡਿਊਟੀ ਵਜੋਂ ਜੁਆਇਨ ਕਰਨਗੇ। ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਸਿੱਕਮ ਕੇਡਰ ਦੇ 1989 ਬੈਚ ਦੇ ਆਈਏਐੱਸ ਅਧਿਕਾਰੀ ਗੋਵਿੰਦ ਮੋਹਨ ਦੀ ਓਐੱਸਡੀ ਵਜੋਂ ਨਵੀਂ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। -ਪੀਟੀਆਈ
Advertisement
Advertisement