ਭਗਵਾ ਤੂਫਾਨ ਤਾਨਾਸ਼ਾਹੀ ਉਖਾੜ ਸੁੱਟੇਗਾ: ਊਧਵ ਠਾਕਰੇ
ਮੁੰਬਈ, 6 ਫਰਵਰੀ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇਸ਼ ਦੀ ਦਿਸ਼ਾ ਤੈਅ ਕਰੇਗਾ ਅਤੇ ‘ਭਗਵਾ ਤੂਫਾਨ ਦਿੱਲੀ ਨਾਲ ਟਕਰਾ ਕੇ ਤਾਨਾਸ਼ਾਹੀ ਨੂੰ ਉਖਾੜ ਸੁੱਟੇਗਾ।’ ਇੱਥੇ ਆਪਣੀ ਰਿਹਾਇਸ਼ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ...
Advertisement
ਮੁੰਬਈ, 6 ਫਰਵਰੀ
ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇਸ਼ ਦੀ ਦਿਸ਼ਾ ਤੈਅ ਕਰੇਗਾ ਅਤੇ ‘ਭਗਵਾ ਤੂਫਾਨ ਦਿੱਲੀ ਨਾਲ ਟਕਰਾ ਕੇ ਤਾਨਾਸ਼ਾਹੀ ਨੂੰ ਉਖਾੜ ਸੁੱਟੇਗਾ।’ ਇੱਥੇ ਆਪਣੀ ਰਿਹਾਇਸ਼ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਤਾਨਾਸ਼ਾਹੀ ਕੋਈ ਬਦਲ ਨਹੀਂ ਹੋ ਸਕਦਾ ਅਤੇ ਇਸ ਨੂੰ ਉਖਾੜ ਦੇਣਾ ਚਾਹੀਦਾ ਹੈ।’’ ਠਾਕਰੇ ਨੇ ਕਿਹਾ, ‘‘ਦਿੱਲੀ ਵਿੱਚ ਇੱਕ ਭਗਵਾ ਤੂਫ਼ਾਨ ਆਵੇਗਾ ਜੋ ਤਾਨਾਸ਼ਾਹੀ ਨੂੰ ਉਖਾੜ ਸੁੱਟੇਗਾ। ਕੁੱਝ ਲੋਕਾਂ ਦੇ ਮਨਾਂ ਵਿੱਚ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਅਤੇ ਮਹਾ ਵਿਕਾਸ ਅਗਾੜੀ (ਐੱਮਵੀਏ) ਨੂੰ ਲੈ ਕੇ ਸਵਾਲ ਹਨ ਪਰ ਬਦਲ ਕੀ ਹੈ।’’ ਉਨ੍ਹਾਂ ਕਿਹਾ, ‘‘ਤਾਨਾਸ਼ਾਹੀ ਕੋਈ ਬਦਲ ਨਹੀਂ ਹੋ ਸਕਦਾ। ਇਸ ਨੂੰ ਉਖਾੜ ਸੁੱਟਣ ਚਾਹੀਦਾ ਹੈ।’’ -ਪੀਟੀਆਈ
Advertisement
Advertisement