ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਵਨੀਤ ਬਿੱਟੂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਚੇਅਰਮੈਨ ਧਨਖੜ ਨੇ ਬਿੱਟੂ ਸਣੇ ਪੰਜ ਮੈਂਬਰਾਂ ਨੂੰ ਹਲਫ਼ ਦਿਵਾਇਆ
ਰਵਨੀਤ ਸਿੰਘ ਬਿੱਟੂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਦੇ ਹੋਏ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 5 ਸਤੰਬਰ

Advertisement

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅਤੇ ਹੋਰ ਨਵੇਂ ਚੁਣੇ ਗਏ ਮੈਂਬਰਾਂ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁਕਾਈ। ਬਿੱਟੂ (ਕੇਂਦਰੀ ਰੇਲਵੇ ਰਾਜ ਮੰਤਰੀ) ਨੇ ਸੰਸਦ ਭਵਨ ਕੰਪਲੈਕਸ ’ਚ ਚੇਅਰਮੈਨ ਦੇ ਚੈਂਬਰ ਵਿੱਚ ਰਾਜ ਸਭਾ ਮੈਂਬਰ ਵਜੋਂ ਪੰਜਾਬੀ ’ਚ ਹਲਫ਼ ਲਿਆ। ਇਸ ਮੌਕੇ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਢਾ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਤੋਂ ਇਲਾਵਾ ਬਿੱਟੂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਬਿੱਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। ਧਨਖੜ ਨੇ ਬਿਹਾਰ ਤੋਂ ਭਾਜਪਾ ਦੇ ਨਵੇਂ ਚੁਣੇ ਗਏ ਮਨਨ ਕੁਮਾਰ ਮਿਸ਼ਰਾ, ਉਪੇਂਦਰ ਕੁਸ਼ਵਾਹਾ ਤੇ ਨਿਤਿਨ ਲਕਸ਼ਮਣ ਰਾਓ ਜਾਧਵ ਪਾਟਿਲ ਅਤੇ ਉੜੀਸਾ ਤੋਂ ਭਾਜਪਾ ਦੀ ਮਮਤਾ ਮੋਹੰਤਾ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਾ ਹਲਫ਼ ਦਿਵਾਇਆ। ਹੁਣ ਰਾਜ ਸਭਾ ’ਚ ਭਾਜਪਾ ਦੀਆਂ 96 ਤੇ ਕਾਂਗਰਸ ਦੀਆਂ 27 ਮੈਂਬਰ ਹਨ।

Advertisement
Tags :
Jagdeep DhankharPunjabi khabarPunjabi NewsRajya Sabha MemberRavneet Singh Bittu