ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਜ ਸਭਾ ਜ਼ਿਮਨੀ ਚੋਣ: ਸਿੰਘਵੀ ਵੱਲੋਂ ਤਿਲੰਗਾਨਾ ਤੋਂ ਨਾਮਜ਼ਦਗੀ ਦਾਖ਼ਲ

ਉਪੇਂਦਰ ਕੁਸ਼ਵਾਹਾ ਇਸ ਹਫ਼ਤੇ ਬਿਹਾਰ ਤੋਂ ਜਮ੍ਹਾਂ ਕਰਾਉਣਗੇ ਕਾਗਜ਼
ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨਾਮਜ਼ਦਗੀ ਕਾਗਜ਼ ਦਾਖ਼ਲ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਹੈਦਰਾਬਾਦ/ਪਟਨਾ, 19 ਅਗਸਤ

ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਤਿਲੰਗਾਨਾ ਤੋਂ ਰਾਜ ਸਭਾ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਵਜੋਂ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਸਿੰਘਵੀ ਜਦੋਂ ਨਾਮਜ਼ਦਗੀ ਪੱਤਰ ਜਮ੍ਹਾਂ ਕਰਾਉਣ ਲਈ ਤਿਲੰਗਾਨਾ ਵਿਧਾਨ ਸਭਾ ਪੁੱਜੇ ਤਾਂ ਮੁੱਖ ਮੰਤਰੀ ਏ ਰੇਵੰਤ ਰੈੱਡੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਅਤੇ ਤਿਲੰਗਾਨਾ ’ਚ ਪਾਰਟੀ ਮਾਮਲਿਆਂ ਲਈ ਏਆਈਸੀਸੀ ਇੰਚਾਰਜ ਦੀਪਾ ਦਾਸ ਮੁਨਸ਼ੀ ਉਨ੍ਹਾਂ ਨਾਲ ਸਨ।

Advertisement

ਤਿਲੰਗਾਨਾ ’ਚ ਹਾਕਮ ਧਿਰ ਕਾਂਗਰਸ ਦੇ ਵਿਧਾਇਕ ਦਲ (ਸੀਐੱਲਪੀ) ਨੇ ਰਾਜ ਸਭਾ ਜ਼ਿਮਨੀ ਚੋਣ ਲਈ ਸਿੰਘਵੀ ਨੂੰ ਉਮੀਦਵਾਰ ਬਣਾਏ ਜਾਣ ਦੀ ਲੰਘੀ ਰਾਤ ਹਮਾਇਤ ਕੀਤੀ ਸੀ। ਹੈਦਰਾਬਾਦ ’ਚ ਸੀਐੱਲਪੀ ਦੀ ਮੀਟਿੰਗ ਮਗਰੋਂ ਰੇਵੰਤ ਰੈੱਡੀ ਨੇ ਕਿਹਾ ਕਿ ਸਿੰਘਵੀ ਦੀ ਚੋਣ ਨਾਲ ਨਾ ਸਿਰਫ਼ ਸੰਸਦ ਵਿੱਚ ਸਗੋਂ ਅਦਾਲਤਾਂ ’ਚ ਵੀ ਤਿਲੰਗਾਨਾ ਦੀਆਂ ਸਮੱਸਿਆਵਾਂ ਦੇ ਹੱਲ ’ਚ ਮਦਦ ਮਿਲੇਗੀ। ਸਿੰਘਵੀ ਨੇ ਕਿਹਾ ਕਿ ਤਿਲੰਗਾਨਾ ’ਚ ਰਾਜ ਸਭਾ ਜ਼ਿਮਨੀ ਲਈ ਪਾਰਟੀ ਉਮੀਦਵਾਰ ਵਜੋਂ ਨਾਮਜ਼ਦ ਹੋਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਬਾਅਦ ਵਿੱਚ ਕਾਂਗਰਸ ਆਗੂ ਕੇਸ਼ਵ ਰਾਓ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ

Advertisement
Tags :
Abhishek Manu SinghviPunjabi khabarPunjabi NewsRajya SabhaTelangana