ਰਾਜਸਥਾਨ: ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਿਦਿਆਰਥੀ ਦਾ ਸਸਕਾਰ
ਜੈਪੁਰ: ਉਦੈਪੁਰ ਦੇ ਇੱਕ ਸਕੂਲ ਦੇ ਬਾਹਰ ਚਾਕੂ ਮਾਰੇ ਜਾਣ ਦੀ ਘਟਨਾ ’ਚ ਜਾਨ ਗੁਆਉਣ ਵਾਲੇ 15 ਸਾਲਾ ਲੜਕੇ ਦਾ ਅੰਤਿਮ ਸਸਕਾਰ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰ ਦਿੱਤਾ ਗਿਆ। ਪਿਛਲੇ ਹਫ਼ਤੇ ਜ਼ਖ਼ਮੀ ਹੋਏ ਵਿਦਿਆਰਥੀ ਦੇਵਰਾਜ ਦੀ ਹਸਪਤਾਲ ’ਚ...
Advertisement
ਜੈਪੁਰ:
ਉਦੈਪੁਰ ਦੇ ਇੱਕ ਸਕੂਲ ਦੇ ਬਾਹਰ ਚਾਕੂ ਮਾਰੇ ਜਾਣ ਦੀ ਘਟਨਾ ’ਚ ਜਾਨ ਗੁਆਉਣ ਵਾਲੇ 15 ਸਾਲਾ ਲੜਕੇ ਦਾ ਅੰਤਿਮ ਸਸਕਾਰ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰ ਦਿੱਤਾ ਗਿਆ। ਪਿਛਲੇ ਹਫ਼ਤੇ ਜ਼ਖ਼ਮੀ ਹੋਏ ਵਿਦਿਆਰਥੀ ਦੇਵਰਾਜ ਦੀ ਹਸਪਤਾਲ ’ਚ ਚਾਰ ਦਿਨ ਇਲਾਜ ਤੋਂ ਬਾਅਦ ਬੀਤੇ ਦਿਨ ਮੌਤ ਹੋ ਗਈ ਸੀ। ਪੁਲੀਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਦੇਵਰਾਜ ਦੀ ਲਾਸ਼ ਅੱਜ ਸਵੇਰੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ। ਇਹਤਿਆਤ ਵਜੋਂ ਸ਼ਹਿਰ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਅੱਜ ਵੀ ਬੰਦ ਰਹੇ। -ਪੀਟੀਆਈ
Advertisement
Advertisement