ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਹੁਲ ਨਵੀਨ ਈਡੀ ਦੇ ਕੁਲਵਕਤੀ ਡਾਇਰੈਕਟਰ ਨਿਯੁਕਤ

ਨਵੀਂ ਦਿੱਲੀ, 14 ਅਗਸਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਕਾਰਜਕਾਰੀ ਮੁਖੀ ਰਾਹੁਲ ਨਵੀਨ (57) ਨੂੰ ਮਨੀ ਲਾਂਡਰਿੰਗ ਵਿਰੋਧੀ ਸੰਘੀ ਏਜੰਸੀ ਦਾ ਕੁਲਵਕਤੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ (ਏਸੀਸੀ) ਵੱਲੋਂ ਜਾਰੀ ਹੁਕਮਾਂ ਮੁਤਾਬਕ ਨਵੀਨ ਦੀ ਈਡੀ...
Advertisement

ਨਵੀਂ ਦਿੱਲੀ, 14 ਅਗਸਤ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਕਾਰਜਕਾਰੀ ਮੁਖੀ ਰਾਹੁਲ ਨਵੀਨ (57) ਨੂੰ ਮਨੀ ਲਾਂਡਰਿੰਗ ਵਿਰੋਧੀ ਸੰਘੀ ਏਜੰਸੀ ਦਾ ਕੁਲਵਕਤੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ (ਏਸੀਸੀ) ਵੱਲੋਂ ਜਾਰੀ ਹੁਕਮਾਂ ਮੁਤਾਬਕ ਨਵੀਨ ਦੀ ਈਡੀ ਡਾਇਰੈਕਟਰ ਵਜੋਂ ਨਿਯੁਕਤੀ ਅਹੁਦੇ ਦਾ ਚਾਰਜ ਸੰਭਾਲਣ ਦੀ ਤਰੀਕ ਤੋਂ ਦੋ ਸਾਲਾਂ ਜਾਂ ਫਿਰ ਅਗਲੇ ਹੁਕਮਾਂ, ਜੋ ਵੀ ਪਹਿਲਾਂ ਹੋਵੇਗਾ, ਲਈ ਹੋਵੇਗੀ।’’ ਨਵੀਟ 1993 ਬੈਚ ਦੇ ਆਮਦਨ ਕਰ ਕੇਡਰ ਦੇ ਭਾਰਤੀ ਰੈਵੇਨਿਊ ਸਰਵਿਸ (ਆਈਆਰਐੱਸ) ਅਧਿਕਾਰੀ ਹਨ। ਈਡੀ ਡਾਇਰੈਕਟਰ ਕੇਂਦਰ ਸਰਕਾਰ ਵਿਚ ਵਧੀਕ ਸਕੱਤਰ ਰੈਂਕ ਦਾ ਅਹੁਦਾ ਹੈ। ਨਵੀਨ ਨੇ ਨਵੰਬਰ 2019 ਵਿਚ ਵਿਸ਼ੇਸ਼ ਡਾਇਰੈਕਟਰ (ਓਐੱਸਡੀ) ਵਜੋਂ ਈਡੀ ਜੁਆਇਨ ਕੀਤੀ ਸੀ। -ਪੀਟੀਆਈ

Advertisement

Advertisement
Tags :
EDMoney launderingPunjabi khabarPunjabi NewsRahul Navin