ਪੀ. ਹਰੀਸ਼ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਨਿਯੁਕਤ
ਨਵੀਂ ਦਿੱਲੀ, 14 ਅਗਸਤ ਤਜਰਬੇਕਾਰ ਕੂਟਨੀਤਕ ਪਰਵਤਾਨੇਨੀ ਹਰੀਸ਼ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਅਗਲੇ ਰਾਜਦੂਤ ਹੋਣਗੇ। ਹਰੀਸ਼ 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਧਿਕਾਰੀ ਹਨ, ਜੋ ਇਸ ਵੇਲੇ ਜਰਮਨੀ ਵਿਚ ਭਾਰਤੀ ਰਾਜਦੂਤ ਵਜੋਂ ਸੇਵਾਵਾਂ ਨਿਭਾ ਰਹੇ ਹਨ। ਵਿਦੇਸ਼ ਮੰਤਰਾਲੇ...
Advertisement
ਨਵੀਂ ਦਿੱਲੀ, 14 ਅਗਸਤ
ਤਜਰਬੇਕਾਰ ਕੂਟਨੀਤਕ ਪਰਵਤਾਨੇਨੀ ਹਰੀਸ਼ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਅਗਲੇ ਰਾਜਦੂਤ ਹੋਣਗੇ। ਹਰੀਸ਼ 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਧਿਕਾਰੀ ਹਨ, ਜੋ ਇਸ ਵੇਲੇ ਜਰਮਨੀ ਵਿਚ ਭਾਰਤੀ ਰਾਜਦੂਤ ਵਜੋਂ ਸੇਵਾਵਾਂ ਨਿਭਾ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਸੰਖੇਪ ਬਿਆਨ ਵਿਚ ਕਿਹਾ ਕਿ ਹਰੀਸ਼ ਜਲਦੀ ਹੀ ਨਵੀਂ ਜ਼ਿੰਮੇਵਾਰੀ ਸੰਭਾਲ ਲੈਣਗੇ। ਰੁਚਿਰਾ ਕੰਬੋਜ ਦੇ ਇਸ ਸਾਲ ਜੂਨ ਵਿਚ ਸੇਵਾਮੁਕਤ ਹੋਣ ਮਗਰੋੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਦਾ ਅਹੁਦਾ ਖਾਲੀ ਪਿਆ ਸੀ। -ਪੀਟੀਆਈ
Advertisement
Advertisement