ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੀਡੀਪੀ ਦੀ ਇਲਤਿਜਾ ਮੁਫਤੀ ਵੱਲੋਂ ਨਾਮਜ਼ਦਗੀ ਦਾਖ਼ਲ

ਪਹਿਲੇ ਗੇੜ ਲਈ 279 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ
ਨਾਮਜ਼ਦਗੀ ਦਾਖਲ ਕਰਨ ਮਗਰੋਂ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਮੁਫਤੀ। -ਫੋਟੋ: ਪੀਟੀਆਈ
Advertisement

ਸ੍ਰੀਨਗਰ, 27 ਅਗਸਤ

ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਮੁਫਤੀ ਚੋਣ ਪਿੜ ਵਿੱਚ ਕੁੱਦਣ ਵਾਲੀ ਮੁਫਤੀ ਪਰਿਵਾਰ ਦੀ ਤੀਜੀ ਪੀੜ੍ਹੀ ਬਣ ਗਈ ਹੈ। ਇਲਤਿਜਾ ਮੁਫਤੀ ਨੇ ਅੱਜ ਪਾਰਟੀ ਦੇ ਮਜ਼ਬੂਤ ਆਧਾਰ ਵਾਲੀ ਜੰਮੂ ਕਸ਼ਮੀਰ ਦੀ ਬਿਜਬੇਹੜਾ ਵਿਧਾਨ ਸਭਾ ਸੀਟ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ। ਇਸ ਮੌਕੇ ਇਲਤਿਜਾ ਦੇ ਨਾਲ ਉਸ ਦੀ ਮਾਂ ਮਹਿਬੂਬਾ ਮੁਫਤੀ ਅਤੇ ਸੈਂਕੜੇ ਸਮਰਥਕ ਹਾਜ਼ਰ ਸਨ। ਨਾਮਜ਼ਦਗੀ ਦਾਖ਼ਲ ਕਰਨ ਤੋਂ ਬਾਅਦ ਪੀਡੀਪੀ ਆਗੂ ਨੇ ਕਿਹਾ ਕਿ ਉਹ ਹਮੇਸ਼ਾ ਸੱਚ ਦੇ ਨਾਲ ਖੜ੍ਹਦੀ ਆਈ ਹੈ ਅਤੇ ਅੱਗੇ ਵੀ ਖੜ੍ਹੇਗੀ। ਪਿਛਲੀ ਲਗਾਤਾਰ ਚਾਰ ਵਾਰ ਤੋਂ ਇਸ ਸੀਟ ਦੀ ਨੁਮਾਇੰਦਗੀ ਪਰਿਵਾਰ ਦੇ ਵਫ਼ਾਦਾਰ ਅਬਦੁਲ ਰਹਿਮਾਨ ਵੀਰੀ ਕਰਦੇ ਆ ਰਹੇ ਹਨ। ਇਸੇ ਦੌਰਾਨ ਚੋਣ ਕਮਿਸ਼ਨ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ 18 ਸਤੰਬਰ ਨੂੰ ਹੋਣ ਵਾਲੇ ਪਹਿਲੇ ਗੇੜ ਲਈ ਮੰਗਲਵਾਰ ਤੱਕ 279 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਅਨੰਤਨਾਗ ਜ਼ਿਲ੍ਹੇ ਵਿੱਚ 72 ਉਮੀਦਵਾਰਾਂ, ਪੁਲਵਾਮਾ ਜ਼ਿਲ੍ਹੇ ਵਿੱਚ 55, ਡੋਡਾ ਜ਼ਿਲ੍ਹੇ ਵਿੱਚ 41, ਕਿਸ਼ਤਵਾੜ ਜ਼ਿਲ੍ਹੇ ’ਚ 32, ਸ਼ੋਪੀਆਂ ਜ਼ਿਲ੍ਹੇ ’ਚ 28, ਕੁਲਗਾਮ ਜ਼ਿਲ੍ਹੇ ਵਿੱਚ 28 ਤੇ ਰਾਮਬਨ ਜ਼ਿਲ੍ਹੇ ਵਿੱਚ 23 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। -ਪੀਟੀਆਈ

Advertisement

Advertisement
Tags :
Iltija MuftiJammu and KashmirMehbooba MuftiPDPPunjabi khabarPunjabi News