ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਠਾਰੀ ਕਾਂਡ: ਸੁਪਰੀਮ ਕੋਰਟ ਸੁਰੇਂਦਰ ਕੋਲੀ ਦੀ ਰਿਹਾਈ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ

ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਬਕਾਇਆ ਪਟੀਸ਼ਨਾਂ ਨਾਲ ਸੀਬੀਆਈ ਦੀ ਪਟੀਸ਼ਨ ਜੋੜੀ
Advertisement

ਨਵੀਂ ਦਿੱਲੀ, 14 ਅਗਸਤ

ਸੁਪਰੀਮ ਕੋਰਟ 2006 ਦੇ ਨਿਠਾਰੀ ਲੜੀਵਾਰ ਹੱਤਿਆਵਾਂ ਕੇਸ ਵਿਚ ਸੁਰੇਂਦਰ ਕੋਲੀ ਨੂੰ ਬਰੀ ਕਰਨ ਦੇ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਸੀਬੀਆਈ ਦੀ ਸੱਜਰੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ ਹੋ ਗਈ ਹੈ। ਜਸਟਿਸ ਬੀਆਰ ਗਵਈ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਸੀਬੀਆਈ ਦੀ ਅਪੀਲ ਨੂੰ ਸੁਪਰੀਮ ਕੋਰਟ ਵਿਚ ਬਕਾਇਆ ਕੁਝ ਹੋਰ ਪਟੀਸ਼ਨਾਂ ਨਾਲ ਜੋੜ ਦਿੱਤਾ ਹੈ, ਜਿਸ ਵਿਚ ਹਾਈ ਕੋਰਟ ਦੇ 16 ਅਕਤੂਬਰ 2023 ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 19 ਜੁਲਾਈ ਨੂੰ ਸੁਪਰੀਮ ਕੋਰਟ ਨੇ ਸੀਬੀਆਈ ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਹਾਈ ਕੋਰਟ ਦੇ ਫੈਸਲੇ ਖਿਲਾਫ਼ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਲਈ ਸਹਿਮਤੀ ਦਿੱਤੀ ਸੀ। ਇਸ ਕੇੇਸ ਵਿਚ ਸੈਸ਼ਨ ਕੋਰਟ ਨੇ ਮਨਿੰਦਰ ਸਿੰਘ ਪੰਧੇਰ ਨੂੰ ਰਿਹਾਅ ਕਰ ਦਿੱਤਾ ਸੀ ਜਦੋਂਕਿ ਕੋਲੀ ਨੂੰ 28 ਸਤੰਬਰ 2010 ਨੂੰ ਮੌਤ ਦੀ ਸਜ਼ਾ ਸੁਣਾਈ ਸੀ।

Advertisement

ਅਲਾਹਾਬਾਦ ਹਾਈ ਕੋਰਟ ਨੇ ਘਰੇਲੂ ਨੌਕਰ ਕੋਲੀ ਤੇ ਉਸ ਦੇ ਮਾਲਕ ਪੰਧੇਰ ਨੂੰ ਇਹ ਕਹਿੰਦਿਆਂ ਬਰੀ ਕਰ ਦਿੱਤਾ ਸੀ ਕਿ ਇਸਤਗਾਸਾ ਧਿਰ ਮੁਲਜ਼ਮਾਂ ’ਤੇ ਲੱਗੇ ਦੋਸ਼ਾਂ ਨੂੰ ਸਾਬਤ ਕਰਨ ਵਿਚ ਨਾਕਾਮ ਰਹੀ ਸੀ ਤੇ ਜਾਂਚ ਦੌਰਾਨ ‘ਫਾਹਾ ਵੱਢਿਆ’ ਗਿਆ ਹੈ। ਹਾਈ ਕੋਰਟ ਨੇ ਕੋਲੀ ਨੂੰ 12 ਕੇਸਾਂ ਤੇ ਪੰਧੇਰ ਨੂੰ 2 ਕੇਸਾਂ ਵਿਚ ਮਿਲੀ ਮੌਤ ਦੀ ਸਜ਼ਾ ਨੂੰ ਉਲਟਾ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ‘ਜਾਂਚ, ਜ਼ਿੰਮੇਵਾਰ ਏਜੰਸੀਆਂ ਵੱਲੋਂ ਲੋਕਾਂ ਨਾਲ ਦਗ਼ਾ ਕਮਾਉਣ ਤੋਂ ਘੱਟ ਨਹੀਂ ਸੀ।’ ਪੰਧੇਰ ਤੇ ਕੋਹਲੀ ਉੱਤੇ ਬਲਾਤਕਾਰ ਤੇ ਕਤਲ ਦੇ ਦੋਸ਼ ਲੱਗੇ ਸਨ। ਨਿਠਾਰੀ ਕਾਂਡ ਦੇ ਸਾਹਮਣੇ ਆਉਣ ਨਾਲ ਪੂਰਾ ਦੇਸ਼ ਸੁੰਨ ਰਹਿ ਗਿਆ ਸੀ। -ਪੀਟੀਆਈ

Advertisement
Tags :
Nithari KandPunjabi khabarPunjabi Newssupreme courtSurendra Kolis
Show comments