ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆਈਐੱਮਏ ਵੱਲੋਂ ਸੰਦੀਪ ਘੋਸ਼ ਦੀ ਮੈਂਬਰਸ਼ਿਪ ਮੁਅੱਤਲ

ਨਵੀਂ ਦਿੱਲੀ: ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾ.ਸੰਦੀਪ ਘੋਸ਼ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਘੋਸ਼ ਕੋਲਕਾਤਾ ਅਧਾਰਿਤ ਉਪਰੋਕਤ ਮੈਡੀਕਲ ਸੰਸਥਾ ਵਿਚ ਜੂਨੀਅਰ ਡਾਕਟਰ ਨਾਲ ਬਲਾਤਕਾਰ ਤੇ ਕਤਲ ਕੇਸ ਵਿਚ...
Advertisement

ਨਵੀਂ ਦਿੱਲੀ:

ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾ.ਸੰਦੀਪ ਘੋਸ਼ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਘੋਸ਼ ਕੋਲਕਾਤਾ ਅਧਾਰਿਤ ਉਪਰੋਕਤ ਮੈਡੀਕਲ ਸੰਸਥਾ ਵਿਚ ਜੂਨੀਅਰ ਡਾਕਟਰ ਨਾਲ ਬਲਾਤਕਾਰ ਤੇ ਕਤਲ ਕੇਸ ਵਿਚ ਸੀਬੀਆਈ ਜਾਂਚ ਦੇ ਘੇਰੇ ਵਿਚ ਹਨ। ਆਈਐੱਮਏ ਦੀ ਕੋਲਕਾਤਾ ਸ਼ਾਖਾ ਦੇ ਉਪ ਪ੍ਰਧਾਨ ਘੋਸ਼ ਦੀ ਮੁਅੱਤਲੀ ਦਾ ਫੈਸਲਾ ਐਸੋਸੀਏਸ਼ਨ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਸਰਬਸੰਮਤੀ ਨਾਲ ਕੀਤਾ ਗਿਆ ਹੈ। ਆਈਐੱਮਏ ਨੇ ਇਕ ਆਰਡਰ ਵਿਚ ਕਿਹਾ ਕਿ ਭਾਰਤੀ ਮੈਡੀਕਲ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਡਾ.ਆਰਵੀ ਅਸ਼ੋਕਨ ਵੱਲੋਂ ਕਾਇਮ ਕਮੇਟੀ ਨੇ ਆਰ ਜੀ ਕਰ ਹਸਪਤਾਲ ਦੀ ਉਪਰੋਕਤ ਘਟਨਾ ਦਾ ਆਪੂੰ ਨੋਟਿਸ ਲੈਣ ਮਗਰੋਂ ਇਹ ਫੈਸਲਾ ਕੀਤਾ ਹੈ। ਅਸ਼ੋਕਨ ਨੇ ਆਈਐੱਮਏ ਦੇ ਜਨਰਲ ਸਕੱਤਰ ਨੂੰ ਨਾਲ ਲੈ ਕੇ ਪੀੜਤ ਜੂਨੀਅਰ ਡਾਕਟਰ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਸੀ। -ਪੀਟੀਆਈ

Advertisement

Advertisement
Tags :
CBIFormer Principal Dr. Sandeep GhoshIndian Medical AssociationPunjabi khabarPunjabi News