LANDMINE BLAST: ਪੁਣਛ ’ਚ ਇੱਕ ਫ਼ੌਜੀ ਜਵਾਨ ਜ਼ਖ਼ਮੀ
Soldier injured in landmine blast in J-K's Poonch
Advertisement
ਮੇਂਢਰ/ਜੰਮੂ, 22 ਫਰਵਰੀ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਜ ਕੰਟਰੋਲ ਰੇਖਾ (LoC) ਨੇੜੇ ਬਾਰੂਦੀ ਸੁਰੰਗ ਧਮਾਕੇ ਕਾਰਨ ਇੱਕ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਆ।
Advertisement
ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸਵੇਰੇ 10.50 ਵਜੇ ਮੇਂਢਰ ਦੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਨਾਂਗੀ-ਟਾਕੇਰੀ ਖੇਤਰ ਵਿੱਚ ਉਦੋਂ ਹੋਇਆ, ਜਦੋਂ ਫ਼ੌਜ ਦੇ ਜਵਾਨ ਗਸ਼ਤ ਡਿਊਟੀ ’ਤੇ ਸਨ।
ਉਨ੍ਹਾਂ ਕਿਹਾ ਕਿ ਇੱਕ ਸਿਪਾਹੀ ਗਲਤੀ ਨਾਲ ਬਾਰੂਦੀ ਸੁਰੰਗ ’ਤੇ ਪੈਰ ਰੱਖਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਸਰਹੱਦ ਪਾਰੋਂ ਘੁਸਪੈਠ ਰੋਕਣ ਲਈ ਵਰਤੀ ਜਾ ਰਹੀ ਇਸ ਪ੍ਰਣਾਲੀ ਤਹਿਤ ਸਰਹੱਦ ਨੇੜਲੇ ਖੇਤਰ ਵਿੱਚ ਬਾਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਹਨ। -ਪੀਟੀਆਈ
Advertisement