ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੰਗਲਾਦੇਸ਼ ਦੇ ਸੰਕਟ ਤੋਂ ਭਾਰਤ ਸਬਕ ਸਿੱਖੇ: ਮੁਫ਼ਤੀ

ਸ੍ਰੀਨਗਰ, 7 ਅਗਸਤ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਬੰਗਲਾਦੇਸ਼ ਦੀ ਸਥਿਤੀ ਭਾਰਤ ਲਈ ਇੱਕ ਸਬਕ ਹੈ ਕਿ ਨੌਜਵਾਨਾਂ ਨੂੰ ਨਿਰਾਸ਼ਾ ਦੀ ਸਥਿਤੀ ’ਚ ਨਹੀਂ ਪਾਉਣਾ ਚਾਹੀਦਾ ਅਤੇ ਤਾਨਾਸ਼ਾਹੀ ਲੰਮਾ ਸਮਾਂ ਨਹੀਂ ਚੱਲਦੀ। ਸ੍ਰੀਨਗਰ ’ਚ...
Advertisement

ਸ੍ਰੀਨਗਰ, 7 ਅਗਸਤ

ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਬੰਗਲਾਦੇਸ਼ ਦੀ ਸਥਿਤੀ ਭਾਰਤ ਲਈ ਇੱਕ ਸਬਕ ਹੈ ਕਿ ਨੌਜਵਾਨਾਂ ਨੂੰ ਨਿਰਾਸ਼ਾ ਦੀ ਸਥਿਤੀ ’ਚ ਨਹੀਂ ਪਾਉਣਾ ਚਾਹੀਦਾ ਅਤੇ ਤਾਨਾਸ਼ਾਹੀ ਲੰਮਾ ਸਮਾਂ ਨਹੀਂ ਚੱਲਦੀ। ਸ੍ਰੀਨਗਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਫ਼ਤੀ ਨੇ ਕਿਹਾ ਕਿ ਦੇਸ਼ ਨੂੰ ਬੰਗਲਾਦੇਸ਼ ਦੀ ਸਥਿਤੀ ਤੋਂ ਸਬਕ ਸਿੱਖਣਾ ਚਾਹੀਦਾ ਹੈ।

Advertisement

ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਨੌਜਵਾਨਾਂ ਨਿਰਾਸ਼ਾ ਦੀ ਸਥਿਤੀ ’ਚ ਪਾਉਂਦੇ ਹੋ, ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਨਾਲ ਨਜਿੱਠਣ ’ਚ ਨਾਕਾਮ ਹੋ ਕੇ ਉਨ੍ਹਾਂ ਨੂੰ ਨਿਰਾਸ਼ ਕਰਦੇ ਹੋ ਅਤੇ ਸਿੱਖਿਆ ਹਾਸਲ ਕਰਨ ਤੋਂ ਉਨ੍ਹਾਂ ਨੂੰ ਨਾਉਮੀਦ ਛੱਡ ਦਿੰਦੇ ਹੋ ਤਾਂ ਬੰਗਲਾਦੇਸ਼ ਜਿਹੀ ਸਥਿਤੀ ਪੈਦਾ ਹੋ ਸਕਦੀ ਹੈ। -ਪੀਟੀਆਈ

Advertisement
Tags :
Mehbooba MuftiPeople's Democratic PartyPunjabi khabarPunjabi NewsSrinagar