ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਨਤਕ ਨੁਮਾਇੰਦਿਆਂ ਨੂੰ ਮਿਲਣ ਲਈ ਪਹਿਚਾਣ ਪੱਤਰ ਦੀ ਜਰੂਰਤ ਨਹੀਂ ਹੁੰਦੀ: ਵਿਕਰਮਾਦਿੱਤਿਆ ਸਿੰਘ

ਸ਼ਿਮਲਾ, 12 ਜੁਲਾਈ ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕੰਗਨਾ ਰਣੌਤ ਦੇ ਇਕ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਨਤਕ ਨੁਮਾਇੰਦਿਆਂ ਨੂੰ ਬਿਨਾਂ ਕਿਸੇ ਦਾ ਪਹਿਚਾਣ ਪੱਤਰ ਦੇਖੇ ਸਭ ਨੂੰ ਮਿਲਣਾ ਚਾਹੀਦਾ ਹੈ। ਜ਼ਿਕਰਯੋਗ ਹੈ ਸੰਸਦ ਮੈਂਬਰ ਕੰਗਨਾ...
ਵਿਕਰਮਾਦਿੱਤਿਆ ਸਿੰਘ ਅਤੇ ਕੰਗਨਾ ਰਣੌਤ।
Advertisement

ਸ਼ਿਮਲਾ, 12 ਜੁਲਾਈ

ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕੰਗਨਾ ਰਣੌਤ ਦੇ ਇਕ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਨਤਕ ਨੁਮਾਇੰਦਿਆਂ ਨੂੰ ਬਿਨਾਂ ਕਿਸੇ ਦਾ ਪਹਿਚਾਣ ਪੱਤਰ ਦੇਖੇ ਸਭ ਨੂੰ ਮਿਲਣਾ ਚਾਹੀਦਾ ਹੈ।

Advertisement

ਜ਼ਿਕਰਯੋਗ ਹੈ ਸੰਸਦ ਮੈਂਬਰ ਕੰਗਨਾ ਨੇ ਕਿਹਾ ਸੀ ਕਿ ਸੂਬੇ ਵਿਚ ਵੱਡੀ ਸੰਖਿਆ ਵਿਚ ਸੈਲਾਨੀਆਂ ਦੇ ਆਉਣ ਕਾਰਨ ਉਨ੍ਹਾਂ ਨੂੰ ਮਿਲਣ ਲਈ ਆਧਾਰ ਕਾਰਡ ਲੈ ਕੇ ਆਉਣਾ ਜਰੂਰੀ ਹੈ ਜਿਸ ਨਾਲ ਉਨ੍ਹਾਂ ਦੀ ਹਲਕੇ ਨਾਲ ਸਬੰਧਤ ਹੋਣ ਦੀ ਪਹਿਚਾਣ ਹੋ ਸਕੇ।

ਕੰਗਨਾ ਦੇ ਇਸ ਬਿਆਨ 'ਤੇ ਟਿੱਪਣੀ ਕਰਦਿਆਂ ਕਾਂਗਰਸੀ ਆਗੂ ਸਿੰਘ ਨੇ ਕਿਹਾ ਕਿ ਅਸੀਂ ਜਨਤਕ ਨੁਮਾਇੰਦੇ ਹਾਂ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਮਿਲਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘‘ਚਾਹੇ ਕੰਮ ਛੋਟਾ ਹੋਵੇ ਜਾਂ ਵੱਡਾ, ਨੀਤੀਗਤ ਮਾਮਲਾ ਹੋਵੇ ਜਾਂ ਨਿੱਜੀ, ਇਸ ਲਈ ਕਿਸੇ ਪਛਾਣ ਪੱਤਰ ਦੀ ਲੋੜ ਨਹੀਂ ਹੈ।'' ਸਿੰਘ ਨੇ ਕਿਹਾ, “ਕੋਈ ਵੀ ਵਿਅਕਤੀ ਮੈਨੂੰ ਸੂਬੇ ਵਿੱਚ ਕਿਤੇ ਵੀ ਮਿਲ ਸਕਦਾ ਹੈ।''- ਪੀਟੀਆਈ

Advertisement
Tags :
himachal newsHimachlkangana Rakangana ranautMandiShimlaVikrmaditya Singh