ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੱਖਣੀ ਅਫਰੀਕਾ ’ਚ 10 ਲੱਖ ਹਨੂੰਮਾਨ ਚਾਲੀਸਾ ਦੀਆਂ ਕਾਪੀਆਂ ਵੰਡੇਗੀ ਹਿੰਦੂ ਜਥੇਬੰਦੀ

ਜੋਹਾਨਸਬਰਗ: ਦੱਖਣੀ ਅਫਰੀਕਾ ਵਿੱਚ ਹਿੰਦੂ ਜਥੇਬੰਦੀ ਨੇ ਅਗਲੇ ਪੰਜ ਸਾਲਾਂ ਵਿੱਚ ਹਨੂੰਮਾਨ ਚਾਲੀਸਾ ਦੀਆਂ ਛੋਟੇ ਅਕਾਰ ਦੀਆਂ 10 ਲੱਖ ਮੁਫਤ ਕਾਪੀਆਂ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਅਕਾਰ ਇੰਨਾ ਛੋਟਾ ਹੋਵੇਗਾ ਕਿ ਇਸ ਨੂੰ ਜੇਬ ਵਿੱਚ ਰੱਖਿਆ ਜਾ...
Advertisement

ਜੋਹਾਨਸਬਰਗ:

ਦੱਖਣੀ ਅਫਰੀਕਾ ਵਿੱਚ ਹਿੰਦੂ ਜਥੇਬੰਦੀ ਨੇ ਅਗਲੇ ਪੰਜ ਸਾਲਾਂ ਵਿੱਚ ਹਨੂੰਮਾਨ ਚਾਲੀਸਾ ਦੀਆਂ ਛੋਟੇ ਅਕਾਰ ਦੀਆਂ 10 ਲੱਖ ਮੁਫਤ ਕਾਪੀਆਂ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਅਕਾਰ ਇੰਨਾ ਛੋਟਾ ਹੋਵੇਗਾ ਕਿ ਇਸ ਨੂੰ ਜੇਬ ਵਿੱਚ ਰੱਖਿਆ ਜਾ ਸਕੇਗਾ। ਇਸ ਨੂੰ ਹਨੂੰਮਾਨ ਚਾਲੀਸਾ ਦੀ ਦੁਨੀਆ ਦੀ ਸਭ ਤੋਂ ਛੋਟੀ ਕਾਪੀ ਮੰਨਿਆ ਜਾ ਰਿਹਾ ਹੈ। ਇਸ ਦੀ ਵੰਡ ਸ਼ਨਿਚਰਵਾਰ ਨੂੰ ਇੱਥੇ ਵਿਸ਼ਨੂੰ ਮੰਦਰ ਵਿੱਚ ਸ਼ੁਰੂ ਹੋਈ। ਐੱਸਏ ਹਿੰਸਦੂਜ਼ ਜਥੇਬੰਦੀ ਦੇ ਬਾਨੀ ਪੰਡਿਤ ਲੂਸੀ ਸਿਗਾਬਾਨ ਨੇ ਕਿਹਾ, ‘ਅਸੀਂ ਅਧਿਆਤਮਿਕ ਵਿਕਾਸ ਅਤੇ ਭਾਈਚਾਰਕ ਸੇਵਾ ਦਾ ਜਸ਼ਨ ਮਨਾਉਣ ਲਈ ਇੱਕ ਦਰਜਨ ਤੋਂ ਵੱਧ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧਾਂ ਦੇ ਨਾਲ ਸਮਾਗਮ ਦੀ ਮੇਜ਼ਬਾਨੀ ਕੀਤੀ।’ -ਪੀਟੀਆਈ

Advertisement

Advertisement
Tags :
Hanuman ChalisaPunjabi khabarPunjabi Newssouth africa