ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਜਾਬ ਵਿਵਾਦ: ਕਰਨਾਟਕ ਸਰਕਾਰ ਨੇ ਪ੍ਰਿੰਸੀਪਲ ਦਾ ਐਵਾਰਡ ਰੋਕਿਆ

ਬੰਗਲੂਰੂ, 5 ਸਤੰਬਰ ਹਿਜਾਬ ਪਹਿਨਣ ਵਾਲੀਆਂ ਕੁੜੀਆਂ ਨੂੰ ਧੁੱਪ ਵਿਚ ਖੜ੍ਹੀਆਂ ਰੱਖਣ ਨਾਲ ਸਬੰਧਤ ਵਿਵਾਦ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਨੇ ਉਡੂਪੀ ਜ਼ਿਲ੍ਹੇ ਵਿਚ ਸਥਿਤ ਕੁੰਡਾਪੁਰ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਨੂੰ ਅੱਜ ‘ਅਧਿਆਪਕ ਦਿਵਸ’ ਮੌਕੇ ਦਿੱਤਾ ਜਾਣ ਵਾਲਾ ‘ਬੈਸਟ ਪ੍ਰਿੰਸੀਪਲ...
Advertisement

ਬੰਗਲੂਰੂ, 5 ਸਤੰਬਰ

ਹਿਜਾਬ ਪਹਿਨਣ ਵਾਲੀਆਂ ਕੁੜੀਆਂ ਨੂੰ ਧੁੱਪ ਵਿਚ ਖੜ੍ਹੀਆਂ ਰੱਖਣ ਨਾਲ ਸਬੰਧਤ ਵਿਵਾਦ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਨੇ ਉਡੂਪੀ ਜ਼ਿਲ੍ਹੇ ਵਿਚ ਸਥਿਤ ਕੁੰਡਾਪੁਰ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਨੂੰ ਅੱਜ ‘ਅਧਿਆਪਕ ਦਿਵਸ’ ਮੌਕੇ ਦਿੱਤਾ ਜਾਣ ਵਾਲਾ ‘ਬੈਸਟ ਪ੍ਰਿੰਸੀਪਲ ਦਾ ਐਵਾਰਡ’ ਐਨ ਆਖ਼ਰੀ ਮੌਕੇ ਅਗਲੇ ਹੁਕਮਾਂ ਤੱਕ ਰੋਕ ਲਿਆ ਹੈ। ਗ਼ੌਰਤਲਬ ਹੈ ਕਿ 2021 ਵਿਚ ਕਰਨਾਟਕ ਦੀ ਭਾਜਪਾ ਸਰਕਾਰ ਨੇ ਵਿੱਦਿਅਕ ਅਦਾਰਿਆਂ ਵਿਚ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਉਤੇ ਪਾਬੰਦੀ ਲਾ ਦਿੱਤੀ ਸੀ। ਇਸ ਦੌਰਾਨ ਪ੍ਰਿੰਸੀਪਲ ਰਾਮਕ੍ਰਿਸ਼ਨ ਉਤੇ ਕਾਲਜ ਵਿਚ ਹਿਜਾਬ ਪਹਿਨ ਕੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਧੁੱਪੇ ਖੜ੍ਹੀਆਂ ਰੱਖਣ ਦਾ ਦੋਸ਼ ਹੈ। ਉਨ੍ਹਾਂ ਖ਼ਿਲਾਫ਼ ਇਸ ਵਿਵਾਦ ਕਾਰਨ ਸੋਸ਼ਲ ਮੀਡੀਆ ਉਤੇ ਚੱਲੀ ਜ਼ੋਰਦਾਰ ਮੁਹਿੰਮ ਦੇ ਮੱਦੇਨਜ਼ਰ ਸਰਕਾਰ ਨੇ ਅਗਲੇ ਹੁਕਮਾਂ ਤੱਕ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਐਵਾਰਡ ਰੋਕ ਲਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਹੋਰ ਸੰਸਥਾਵਾਂ ਤੇ ਲੋਕਾਂ ਵੱਲੋਂ ਰਾਮਕ੍ਰਿਸ਼ਨ ਨੂੰ ਇਹ ਐਵਾਰਡ ਦੇਣ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਸੀ। -ਆਈਏਐੱਨਐੱਸ

Advertisement

Advertisement
Tags :
Best principalHijab controversyKarnataka GovtPunjabi khabarPunjabi News
Show comments