ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਥਰਸ ਤਰਾਸਦੀ: ਜਾਣੋ ਕੋਣ ਹੈ ਭੋਲੇ ਬਾਬਾ

ਲਖਨਊ, 3 ਜੁਲਾਈ ਸਾਕਾਰ ਵਿਸ਼ਵ ਹਰੀ ਭੋਲੇ ਬਾਬਾ ਜਿਸ ਦੇ ਧਾਰਮਿਕ ਪ੍ਰਵਚਨ ਦੌਰਾਨ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਭਗਦੜ ਮਚਣ ਕਾਰਨ 121 ਲੋਕਾਂ ਦੀ ਮੌਤ ਹੋ ਗਈ, ਹਾਲ ਦੀ ਘੜੀ ਗਾਇਬ ਹੈ। ਭੋਲੇ ਬਾਬਾ ਦੀ ਭਾਲ ਵਿਚ ਪੁਲੀਸ ਵੱਲੋਂ ਮੈਨਪੁਰੀ...
ਸਾਕਾਰ ਵਿਸ਼ਵ ਹਰੀ ਭੋਲੇ ਬਾਬਾ
Advertisement

ਲਖਨਊ, 3 ਜੁਲਾਈ

ਸਾਕਾਰ ਵਿਸ਼ਵ ਹਰੀ ਭੋਲੇ ਬਾਬਾ ਜਿਸ ਦੇ ਧਾਰਮਿਕ ਪ੍ਰਵਚਨ ਦੌਰਾਨ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਭਗਦੜ ਮਚਣ ਕਾਰਨ 121 ਲੋਕਾਂ ਦੀ ਮੌਤ ਹੋ ਗਈ, ਹਾਲ ਦੀ ਘੜੀ ਗਾਇਬ ਹੈ। ਭੋਲੇ ਬਾਬਾ ਦੀ ਭਾਲ ਵਿਚ ਪੁਲੀਸ ਵੱਲੋਂ ਮੈਨਪੁਰੀ ਜ਼ਿਲ੍ਹੇ ਦੇ ਰਾਮ ਕੁਟੀਰ ਚੈਰੀਟੇਬਲ ਟਰੱਸਟ ਵਿਚ ਖੋਜ ਮੁਹਿੰਮ ਵੀ ਚਲਾਈ ਗਈ, ਪਰ ਉਹ ਉਥੇ ਨਹੀਂ ਮਿਲਿਆ।

Advertisement

ਇਸ ਮਾਮਲੇ ਨੂੰ ਲੈ ਕੇ ਦਿਲਚਸਪ ਗੱਲ ਇਹ ਹੈ ਕਿ ਦਰਜ ਕੀਤੀ ਗਈ ਐੱਫ਼ਆਈਆਰ ਵਿਚ ਭੋਲੇ ਬਾਬਾ ਦਾ ਦੋਸ਼ੀ ਵਜੋਂ ਜ਼ਿਕਰ ਨਹੀਂ ਕੀਤਾ ਗਿਆ ਹੈ। ਪੁਲੀਸ ਵੱਲੋਂ ਉਸਦੇ(ਭੋਲੇ ਬਾਬਾ) ਮੈਨੇਜਰ, ਪ੍ਰਬੰਧਕ ਅਤੇ ਮੁੱਖ ਸੇਵਾਦਾਰ ਕਹੇ ਜਾਂਦੇ ਦੇਵ ਪ੍ਰਕਾਸ਼ ਮਾਧੁਕਰ ਅਤੇ ਧਾਰਮਿਕ ਸਮਾਗਮ ਕਰਨ ਵਾਲੇ ਹੋਰ ਪ੍ਰਬੰਧਕਾਂ ਨੂੰ ਐੱਫ਼ਾਈਆਰ ਵਿਚ ਨਾਮਜ਼ਦ ਕੀਤਾ ਗਿਆ ਹੈ।

ਸਾਕਾਰ ਵਿਸ਼ਵ ਹਰੀ ਭੋਲੇ ਬਾਬਾ ਨੂੰ ਜਿਸਨੂੰ ਪਹਿਲਾਂ ਸੌਰਭ ਕੁਮਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਉੱਤਰ ਪ੍ਰਦੇਸ ਪੁਲੀਸ ਦੇ ਖੁਫ਼ੀਆ ਵਿੰਗ ਵਿਚ ਕੰਮ ਕਰ ਚੁੱਕਾ ਹੈ। ਉਸਨੇ ਪ੍ਰਚਾਰਕ ਵਜੋਂ ਅਧਿਕਾਤਮਕ ਯਾਤਰਾ ਸ਼ੁਰੂ ਕਰਨ ਲਈ 17 ਸਾਲਾਂ ਦੀ ਸੇਵਾ ਤੋਂ ਬਾਅਦ ਨੌਕਰੀ ਛੱਡ ਦਿੱਤੀ ਸੀ।

ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਰੱਖਣ ਵਾਲੇ ਇਸ ਪ੍ਰਚਾਰਕ (ਭੋਲੇ ਬਾਬਾ) ਦੇ ਵੱਡੀ ਗਿਣਤੀ 'ਚ ਪੈਰੋਕਾਰ ਹਨ ਜੋ ਆਪਣੇ ਆਪ ਨੂੰ ਬਾਬੇ ਦੀ ਫ਼ੌਜ ਦੱਸਦੇ ਹਨ। ਭੋਲੇ ਬਾਬਾ ਦੇ ਪੈਰੋਕਾਰ ਉੱਤਰ ਪ੍ਰਦੇਸ ਤੋਂ ਇਲਾਵਾ ਮੱਧ ਪ੍ਰਦੇਸ ਅਤੇ ਰਾਜਸਥਾਨ ਵਿਚ ਵੀ ਹਨ।

ਇੱਕ ਸ਼ਰਧਾਲੂ ਦਾ ਕਹਿਣਾ ਹੈ ਕਿ ਬਾਬੇ ਦਾ ਕੋਈ ਧਾਰਮਿਕ ਗੁਰੂ ਨਹੀਂ ਹੈ, ਨੌਕਰੀ ਤੋਂ ਸਵੈ ਇੱਛਾ ਸੇਵਾਮੁਕਤੀ ਲੈਣ ਤੋਂ ਬਾਅਦ ਉਹ ਅਧਿਆਤਮਕ ਸੇਵਾਵਾਂ ਵੱਲ ਹੋ ਗਏ ਸਨ। ਜਾਣਕਾਰੀ ਅਨੁਸਾਰ ਭੋਲੇ ਬਾਬਾ ਵੱਲੋਂ ਹਰ ਮੰਗਲਵਾਰ ਵੱਖ-ਵੱਖ ਥਾਵਾਂ 'ਤੇ ਸਤਸੰਗ ਕਰਦਾ ਹੈ। ਬਾਬੇ ਦਾ ਇਕ ਆਸ਼ਰਮ ਮੈਨਪੁਰੀ ਵਿਚ ਵੀ ਮੌਜੂਦ ਹੈ।

ਜ਼ਿਕਰਯੋਗ ਹੈ ਕਿ ਭੋਲੇ ਬਾਬਾ ਪਹਿਲਾਂ ਕੋਵਿਡ ਮਹਾਂਮਾਰੀ ਦੌਰਾਨ ਵੀ ਚਰਚਾ ਵਿਚ ਆ ਚੁੱਕਾ ਹੈ, ਜਦੋ ਉਸਨੇ ਮਈ 2022 ਦੌਰਾਨ ਫਾਰੁਖ਼ਾਬਾਦ ਵਿਚ 50 ਲੋਕਾਂ ਦੀ ਹਾਜਰੀ ਵਿਚ ਸਤਸੰਗ ਕਰਨ ਲਈ ਪ੍ਰਵਾਨਗੀ ਲਈ ਸੀ। ਹਾਲਾਂਕਿ ਸਤਸੰਗ ਮੌਕੇ 50,000 ਦੇ ਕਰੀਬ ਇਕੱਠ ਹੋਣ ਨਾਲ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਪੈਦਾ ਹੋ ਗਈ ਸੀ। -ਆਈਏਐੱਨਐੱਸ

Advertisement
Tags :
Bhole babaHathraslakhnaumainpuri bhole babasakar vishav hari
Show comments