ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਲਮੀ ਸਿਤਾਰਿਆਂ ਨੇ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ’ਚ ਲਗਵਾਈ ਭਰਵੀਂ ਹਾਜ਼ਰੀ

ਕਈਆਂ ਨੇ ਤਸਵੀਰਾਂ ਕੀਤੀਆਂ ਸਾਂਝੀਆਂ; ਕਈ ਮੰਦਰ ਦੇ ਦਰਸ਼ਨ ਕਰਕੇ ਹੋਏ ਭਾਵੁਕ
ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਅਤੇ ਸਨਅਤਕਾਰ ਅਨਿਲ ਅੰਬਾਨੀ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨੀ ਸਮਾਗਮ ’ਚ ਸ਼ਿਰਕਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਅਯੁੱਧਿਆ (ਉਤਰ ਪ੍ਰਦੇਸ਼), 22 ਜਨਵਰੀ

ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਅੱਜ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਅਦਾਕਾਰਾ ਮਾਧੁਰੀ ਦੀਕਸ਼ਿਤ, ਵਿੱਕੀ ਕੌਸ਼ਲ, ਕੈਟਰੀਨਾ ਕੈਫ਼, ਆਯੁਸ਼ਮਾਨ ਖੁਰਾਣਾ, ਰਣਬੀਰ ਕਪੂਰ, ਆਲੀਆ ਭੱਟ, ਰਾਜਕੁਮਾਰ ਹਿਰਾਨੀ ਤੇ ਸੁਨੀਲ ਸ਼ੈੱਟੀ ਇਸ ਵਿਸ਼ਾਲ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਅਦਾਕਾਰ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਕੰਗਨਾ ਰਣੌਤ, ਮਧੁਰ ਭੰਡਾਰਕਰ ਤੇ ਅਨੁਪਮ ਖੇਰ ਨੇ ਵੀ ਮੰਦਰ ਦੇ ਦਰਸ਼ਨ ਕੀਤੇ।

Advertisement

ਸਮਾਗਮ ’ਚ ਸ਼ਮੂਲੀਅਤ ਕਰਦੇ ਹੋਏ ਫਿਲਮ ਅਦਾਕਾਰ ਆਯੁਸ਼ਮਾਨ ਖੁਰਾਣਾ, ਰਣਬੀਰ ਕਪੂਰ ਤੇ ਆਲੀਆ ਭੱਟ। -ਫੋਟੋ: ਰਾਇਟਰਜ਼

ਫਿਲਮ ਜਗਤ ਦੀਆਂ ਹਸਤੀਆਂ ਤੋਂ ਬਿਨਾਂ ਖੇਡ ਜਗਤ, ਸੰਤ ਸਮਾਜ ਤੇ ਹੋਰ ਸਮਾਜਕ, ਧਾਰਮਿਕ ਅਦਾਰਿਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਪਹੁੰਚੇ ਬੱਚਨ ਪਿਓ-ਪੁੱਤਰ ਦੀ ਜੋੜੀ ਨੇ ਕਰੀਮ ਰੰਗ ਦੇ ਕੁੜਤੇ ਪਜਾਮੇ ਨਾਲ ਸ਼ਾਲ ਲਏ ਹੋਏ ਸਨ। ਇਸ ਤੋਂ ਬਿਨਾਂ ਅਦਾਕਾਰ ਮਹੇਸ਼ ਬਾਬੂ ਨੇ ਵੀ ਸਾਰਿਆਂ ਨੂੰ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀਆਂ ਵਧਾਈਆਂ ਦਿੱਤੀਆਂ। ਕਈ ਫਿਲਮੀ ਸਿਤਾਰੀਆਂ ਨੇ ਮੰਦਰ ਦੇ ਦਰਸ਼ਨ ਕਰਨ ਸਬੰਧੀ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਦੋਂ ਕਿ ਕਈ ਫਿਲਮੀ ਹਸਤੀਆਂ ਮੰਦਰ ਦੇ ਦਰਸ਼ਨ ਕਰਕੇ ਹੋਏ ਭਾਵੁਕ ਵੀ ਹੋਏ। ਅਯੁੱਧਿਆ ਵਿੱਚ ਨਵੇਂ ਬਣੇ ਰਾਮ ਜਨਮ ਭੂਮੀ ਮੰਦਰ ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਗਾਇਕ ਸੋਨੂ ਨਿਗਮ ਭਾਵੁਕ ਹੋ ਗਿਆ। ਉਸ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਭੀ ਕੁਛ ਬੋਲਨੇ ਕੋ ਹੈ ਨਹੀਂ, ਬਸ ਯਹੀ (ਹੰਝੂ) ਬੋਲਨੇ ਕੋ ਹੈਂ। ਦੱਸਣਾ ਬਣਦਾ ਹੈ ਕਿ ਸੋਨੂ ਨੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ‘ਰਾਮ ਸੀਆ ਰਾਮ’ ਭਜਨ ਗਾਇਆ ਸੀ। ਇਸ ਸਮਾਗਮ ਵਿੱਚ ਅਦਾਕਾਰ ਰਜਨੀਕਾਂਤ, ਵਿਵੇਕ ਓਬਰਾਏ, ਕੇ ਚਿਰੰਜੀਵੀ ਤੇ ਰਾਮ ਚਰਨ ਨੇ ਵੀ ਸ਼ਿਰਕਤ ਕੀਤੀ।

ਫਿਲਮ ਅਦਾਕਾਰਾ ਕੰਗਣਾ ਰਣੌਤ ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਮੌਕੇ ਤਸਵੀਰ ਖਿਚਵਾਉਂਦੀ ਹੋਈ। -ਫੋਟੋ: ਪੀਟੀਆਈ

ਅਦਾਕਾਰਾ ਦੀਪਿਕਾ ਪਾਦੂਕੋਨ ਨੇ ਸੋਸ਼ਲ ਮੀਡੀਆ ’ਤੇ ਸਮਾਗਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਖੇਡ ਜਗਤ ਵਿੱਚੋਂ ਸਾਬਕਾ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ, ਸਾਬਕਾ ਖਿਡਾਰਨ ਮਿਥਾਲੀ ਰਾਜ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੇ ਸਾਬਕਾ ਅਥਲੀਟ ਪੀਟੀ ਊਸ਼ਾ ਨੇ ਵੀ ਸਮਾਗਮ ’ਚ ਸ਼ਿਰਕਤ ਕੀਤੀ। -ਪੀਟੀਆਈ

ਹੇਮਾ ਮਾਲਿਨੀ ਨੇ ਸਮਾਗਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ

ਬੌਲੀਵੁਡ ਦੀ ਉੱਘੀ ਅਦਾਕਾਰਾ ਹੇਮਾ ਮਾਲਿਨੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਅਦਾਕਾਰਾ ਨੇ ਐਕਸ ’ਤੇ ਇਸ ਸਮਾਗਮ ਵਿਚ ਹਿੱਸਾ ਲੈਂਦਿਆਂ ਦੀਆਂ ਕਈ ਤਸਵੀਰਾਂ ਅਪਲੋਡ ਕੀਤੀਆਂ ਹਨ। ਉਸ ਨੇ ਕਿਹਾ,‘ਮੈਂ ਰਾਮ ਲੱਲਾ ਦੇ ਇਤਿਹਾਸਕ ਅਤੇ ਅਧਿਆਤਮਿਕ ਤੌਰ ’ਤੇ ਪ੍ਰਫੁੱਲਤ ਕਰਨ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ, ਇਹ ਅਜਿਹਾ ਸਮਾਗਮ ਹੈ ਜਿਸ ਦੀ ਦੇਸ਼ ਵਾਸੀ 500 ਸਾਲਾਂ ਤੋਂ ਉਡੀਕ ਕਰ ਰਹੇ ਹਨ। ਤਸਵੀਰਾਂ ’ਚ ਹੇਮਾ ਮਾਲਿਨੀ ਨੇ ਗੁਲਾਬੀ ਰੰਗ ਦਾ ਬਲਾਊਜ਼, ਪੀਲੇ ਰੰਗ ਦੀ ਸਾੜ੍ਹੀ ਤੇ ਲਾਲ ਸ਼ਾਲ ਲਈ ਹੋਈ ਹੈ। -ਏਐੱਨਆਈ

ਸਮਾਗਮ ਵਿੱਚ ਪਹੁੰਚੇ ਫਿਲਮੀ ਅਦਾਕਾਰ ਵਿੱਕੀ ਕੌਸ਼ਲ, ਕੈਟਰੀਨਾ ਕੈਫ਼ ਅਤੇ ਮਾਧੁਰੀ ਦੀਕਸ਼ਿਤ ਨੇਨੇ ਨਾਲ ਬੌਲੀਵੁੱਡ ਡਾਇਰੈਕਟਰ ਰੋਹਿਤ ਸ਼ੈਟੀ। -ਫੋਟੋ: ਪੀਟੀਆਈ

ਇਤਿਹਾਸਕ ਰਾਵਣ ਮੰਦਰ ’ਚ ਪਹਿਲੀ ਵਾਰ ਰਾਮ ਦੀ ਮੂਰਤੀ ਸਥਾਪਤ

ਨੋਇਡਾ: ਅਯੁੱਧਿਆ ’ਚ ਅੱਜ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਨਾਲ ਹੀ ਨੋਇਡਾ ਦੇ ਇਤਿਹਾਸਕ ਮੰਦਰ ਜਿੱਥੇ ਰਾਵਣ ਦੀ ਪੂਜਾ ਹੁੰਦੀ ਹੈ, ’ਚ ਪਹਿਲੀ ਵਾਰ ਭਗਵਾਨ ਰਾਮ ਦੀ ਮੂਰਤੀ ਦਾਖਲ ਹੋਈ ਹੈ। ਇਹ ਪ੍ਰਾਚੀਨ ਸ਼ਿਵ ਮੰਦਰ ਇੱਥੋਂ ਦੇ ਬਿਸਰਖ ਪਿੰਡ ’ਚ ਸਥਿਤ ਹੈ ਤੇ ਇਸ ਨੂੰ ਰਾਵਣ ਦੀ ਜਨਮ ਭੂਮੀ ਮੰਨਿਆ ਜਾਂਦਾ ਹੈ। ਰਾਵਨ ਮੰਦਰ ਦੇ ਮੁੱਖ ਪੁਜਾਰੀ ਮਹੰਤ ਰਾਮਦਾਸ ਨੇ ਕਿਹਾ, ‘ਅੱਜ ਪਹਿਲੀ ਵਾਰ ਸੀਤਾ ਜੀ ਤੇ ਲਕਸ਼ਮਣ ਜੀ ਦੀਆਂ ਮੂਰਤਾਂ ਦੇ ਨਾਲ ਭਗਵਾਨ ਰਾਮ ਦੀ ਮੂਰਤੀ ਪੂਰੇ ਰੀਤੀ-ਰਿਵਾਜ਼ ਨਾਲ ਮੰਦਰ ਕੰਪਲੈਕਸ ’ਚ ਸਥਾਪਤ ਕੀਤੀ ਗਈ ਹੈ।’ ਪਿਛਲੇ 40 ਸਾਲ ਤੋਂ ਮੰਦਰ ’ਚ ਸੇਵਾ ਕਰ ਰਹੇ ਪੁਜਾਰੀ ਨੇ ਦੱਸਿਆ ਕਿ ਇਹ ਮੂਰਤੀਆਂ ਰਾਜਸਥਾਨ ਤੋਂ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ, ‘ਬਿਸਰਖ ਰਾਵਣ ਦੀ ਜਨਮ ਭੂਮੀ ਹੈ। ਇੱਥੇ ਬ੍ਰਹਮਾ ਜੀ ਤੇ ਪੁਲਸਤਾ ਮੁਨੀ ਕਾਰਨ ‘ਸ਼ਿਵ ਲਿੰਗ’ ਹੈ। ਇਹ ਰਾਵਨ ਦੇ ਪਿਤਾ ਵਿਸ਼ਰਾਵਾ ਦੇ ਜਨਮ ਭੂਮੀ ਦੇ ਨਾਲ ਨਾਲ ਵਿਭੀਸ਼ਨ, ਕੁੰਭਕਰਨ ਦਾ ਵੀ ਜਨਮ ਸਥਾਨ ਹੈ।’ -ਪੀਟੀਆਈ

Advertisement
Show comments