ਫਰਜ਼ੀ ਐੱਨਸੀਸੀ ਕੈਂਪ: ਐੱਨਐੱਚਆਰਸੀ ਨੇ 13 ਲੜਕੀਆਂ ’ਤੇ ਜਿਨਸੀ ਹਮਲੇ ਬਾਰੇ ਰਿਪੋਰਟ ਮੰਗੀ
ਨਵੀਂ ਦਿੱਲੀ, 21 ਅਗਸਤ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਤਾਮਿਲਨਾਡੂ ’ਚ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਸਕੂਲ ’ਚ ਲਾਏ ਗਏ ਫਰਜ਼ੀ ਨੈਸ਼ਨਲ ਕੈਡਿਟ ਕੋਰ ਕੈਂਪ ’ਚ 13 ਮਹਿਲਾ ਵਿਦਿਆਰਥਣਾਂ ’ਤੇ ਕਥਿਤ ਜਿਨਸੀ ਹਮਲੇ ਦੀਆਂ ਖ਼ਬਰਾਂ ਦਾ ਆਪੂੰ ਨੋਟਿਸ ਲੈਂਦਿਆਂ...
Advertisement
ਨਵੀਂ ਦਿੱਲੀ, 21 ਅਗਸਤ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਤਾਮਿਲਨਾਡੂ ’ਚ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਸਕੂਲ ’ਚ ਲਾਏ ਗਏ ਫਰਜ਼ੀ ਨੈਸ਼ਨਲ ਕੈਡਿਟ ਕੋਰ ਕੈਂਪ ’ਚ 13 ਮਹਿਲਾ ਵਿਦਿਆਰਥਣਾਂ ’ਤੇ ਕਥਿਤ ਜਿਨਸੀ ਹਮਲੇ ਦੀਆਂ ਖ਼ਬਰਾਂ ਦਾ ਆਪੂੰ ਨੋਟਿਸ ਲੈਂਦਿਆਂ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ। ਇਹ ਕੈਂਪ 5 ਤੋਂ 9 ਅਗਸਤ ਤੱਕ ਲੱਗਾ ਸੀ ਜਿਸ ਵਿੱਚ 17 ਲੜਕੀਆਂ ਸਣੇ 41 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕੈਂਪ ਲਈ ਇੱਕ ਸਿਆਸੀ ਆਗੂ ਨੇ ਸਕੂਲ ਨੂੰ ਰਾਜ਼ੀ ਕੀਤਾ ਸੀ। ਐੱਨਐੱਚਆਰਸੀ ਨੇ ਤਾਮਿਲਨਾਡੂ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ’ਚ ਘਟਨਾ ਦੀ ਰਿਪੋਰਟ ਮੰਗੀ ਹੈ। -ਪੀਟੀਆਈ
Advertisement
Advertisement