ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੱਸ ਬਹੁਤ ਹੋ ਗਿਆ, ਹੁਣ ਜਾਗਣ ਦਾ ਵੇਲਾ: ਮੁਰਮੂ

ਨਵੀਂ ਦਿੱਲੀ, 28 ਅਗਸਤ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੋਲਕਾਤਾ ਦੇ ਹਸਪਤਾਲ ਵਿਚ ਜੂਨੀਅਰ ਡਾਕਟਰ ਨਾਲ ਬਲਾਤਕਾਰ ਤੇ ਕਤਲ ਮਾਮਲੇ ਦੇ ਹਵਾਲੇ ਨਾਲ ਅੱਜ ਕਿਹਾ ਕਿ ‘ਬੱਸ, ਬਹੁਤ ਹੋ ਗਿਆ ਹੈ’, ਇਹ ਸਮਾਂ ਹੈ ਜਦੋਂ ਭਾਰਤ ਨੂੰ ਔਰਤਾਂ ਖਿਲਾਫ਼ ਅਜਿਹੇ ‘ਵਿਕ੍ਰਿਤ’...
ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਨਮਾਨ ਕਰਦਾ ਹੋਇਆ ਪੀਟੀਆਈ ਦਾ ਸੰਪਾਦਕੀ ਅਮਲਾ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 28 ਅਗਸਤ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੋਲਕਾਤਾ ਦੇ ਹਸਪਤਾਲ ਵਿਚ ਜੂਨੀਅਰ ਡਾਕਟਰ ਨਾਲ ਬਲਾਤਕਾਰ ਤੇ ਕਤਲ ਮਾਮਲੇ ਦੇ ਹਵਾਲੇ ਨਾਲ ਅੱਜ ਕਿਹਾ ਕਿ ‘ਬੱਸ, ਬਹੁਤ ਹੋ ਗਿਆ ਹੈ’, ਇਹ ਸਮਾਂ ਹੈ ਜਦੋਂ ਭਾਰਤ ਨੂੰ ਔਰਤਾਂ ਖਿਲਾਫ਼ ਅਜਿਹੇ ‘ਵਿਕ੍ਰਿਤ’ ਅਪਰਾਧਾਂ ਬਾਰੇ ਜਾਗਰੂਕ ਹੋਣਾ ਹੋਵੇਗਾ ਤੇ ਉਸ ਮਾਨਸਿਕਤਾ ਦਾ ਟਾਕਰਨਾ ਕਰਨਾ ਹੋਵੇਗਾ, ਜੋ ਔਰਤਾਂ ਨੂੰ ‘ਘੱਟ ਤਾਕਤਵਾਰ’ ‘ਘੱਟ ਸਮਰੱਥ’ ਤੇ ‘ਘੱਟ ਬੁੱਧੀਮਾਨ’ ਵਜੋਂ ਦੇਖਦੇ ਹਨ।

Advertisement

ਮੁਰਮੂ ਨੇ ਇਸ ਖ਼ਬਰ ਏਜੰਸੀ ਨੂੰ ਆਪਣੇ ਸਹੀ ਵਾਲੇ ਵਿਸ਼ੇਸ਼ ਮਜ਼ਮੂਨ ਵਿਚ ਕਿਹਾ, ‘‘ਜਿਹੜੇ ਲੋਕ ਅਜਿਹੀ ਸੋਚ ਰੱਖਦੇ ਹਨ, ਉਹ ਦੋ ਕਦਮ ਹੋਰ ਅੱਗੇ ਜਾ ਕੇ ਔਰਤ ਨੂੰ ਵਸਤੂ ਵਜੋਂ ਦੇਖਦੇ ਹਨ...ਸਾਡੀ ਧੀਆਂ ਪ੍ਰਤੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਡਰ ਤੋਂ ਆਜ਼ਾਦੀ ਲਈ ਉਨ੍ਹਾਂ ਦੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਦੂਰ ਕਰੀਏ। ਰਾਸ਼ਟਰਪਤੀ ਨੇ ਕੋਲਕਾਤਾ ਦੇ ਹਸਪਤਾਲ ਵਿਚ ਜੂਨੀਅਰ ਮਹਿਲਾ ਡਾਕਟਰ ਨਾਲ ਕਤਲ ਤੇ ਬਲਾਤਕਾਰ ਦੀ ਘਟਨਾ ਨੂੰ ‘ਹੈਰਾਨ-ਪ੍ਰੇਸ਼ਾਨ ਕਰਨ ਵਾਲੀ ਤੇ ਖੌਫ਼ਨਾਕ’ ਦੱਸਦਿਆਂ ਕਿਹਾ ਕਿ ਇਸ ਤੋਂ ਵੀ ਵੱਧ ਨਿਰਾਸ਼ਾਜਨਕ ਗੱਲ ਇਹ ਹੈ ਕਿ ਇਹ ਔਰਤਾਂ ਖਿਲਾਫ਼ ਅਪਰਾਧਾਂ ਦੀ ਲੜੀ ਦਾ ਹਿੱਸਾ ਹੈ। ਮੁਰਮੂ ਨੇ ਕਿਹਾ ਕਿ ਕੋਈ ਵੀ ਸਭਿਅਕ ਸਮਾਜ ਧੀਆਂ ਤੇ ਭੈਣਾਂ ਨਾਲ ਅਜਿਹੇ ਜ਼ੁਲਮ ਦੀ ਇਜਾਜ਼ਤ ਨਹੀਂ ਦੇ ਸਕਦਾ। ਉਨ੍ਹਾਂ ਲਿਖਿਆ ‘‘ਪੂਰੇ ਦੇਸ਼ ਨੂੰ ਗੁੱਸਾ ਆਉਣਾ ਤੇ ਨਾਰਾਜ਼ ਹੋਣਾ ਬਣਦਾ ਹੈ, ਅਤੇ ਮੈਂ ਵੀ ਹਾਂ।’’ ਰਾਸ਼ਟਰਪਤੀ ਮੁਰਮੂ ਨੇ ‘ਵਿਮੈਨਜ਼ ਸੇਫਟੀ: ਐਨਫ਼ ਇਜ਼ ਐਨਫ਼’’ (ਮਹਿਲਾਵਾਂ ਦੀ ਸੁਰੱਖਿਆ: ਹੁਣ ਬੱਸ ਬਹੁਤ ਹੋ ਗਿਆ) ਸਿਰਲੇਖ ਵਾਲੇ ਮਜ਼ਮੂਨ ਰਾਹੀਂ 9 ਅਗਸਤ ਦੇ ਕੋਲਕਾਤਾ ਕਾਂਡ ਬਾਰੇ ਪਹਿਲੀ ਵਾਰ ਆਪਣੇ ਵਿਚਾਰ ਰੱਖੇ ਹਨ। ਇਸ ਘਟਨਾ ਨੇ ਪੂਰੇ ਦੇਸ਼ ਦੀ ਅੰਤਰ-ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਪੂਰੇ ਦੇਸ਼ ਵਿਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋਏ, ਜੋ ਹੁਣ ਵੀ ਜਾਰੀ ਹਨ। ਰਾਸ਼ਟਰਪਤੀ ਨੇ ਇਸ ਖ਼ਬਰ ਏਜੰਸੀ ਦੇ ਸੀਨੀਅਰ ਸੰਪਾਦਕਾਂ ਨਾਲ ਅਹਿਮ ਮੁੱਦਿਆਂ ’ਤੇ ਵਿਆਪਕ ਵਿਚਾਰ ਚਰਚਾ ਤੋਂ ਬਾਅਦ ਇਹ ਮਜ਼ਮੂਨ ਦਿੱਤਾ ਹੈ। ਰਾਸ਼ਟਰਪਤੀ ਨੇ ਖ਼ਬਰ ਏਜੰਸੀ ਦੀ 77ਵੀਂ ਵਰ੍ਹੇਗੰਢ ਮੌਕੇ ਪੀਟੀਆਈ ਦੇ ਸੀਨੀਅਰ ਸੰਪਾਦਕਾਂ ਦੀ ਟੀਮ ਨੂੰ ਰਾਸ਼ਟਰਪਤੀ ਭਵਨ ਸੱਦਿਆ ਸੀ। -ਪੀਟੀਆਈ

ਭਾਰਤ ’ਚ ਵੀ ਹੋਣੀਆਂ ਚਾਹੀਦੀਆਂ ਨੇ ਓਲੰਪਿਕ ਖੇਡਾਂ: ਮੁਰਮੂ

ਨਵੀਂ ਦਿੱਲੀ:

ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਮੰਨਣਾ ਹੈ ਕਿ 2036 ਓਲੰਪਿਕ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਸਹੀ ਦਿਸ਼ਾ ਵਿੱਚ ਕਦਮ ਹੈ ਕਿਉਂਕਿ ਇਹ ਨਾ ਸਿਰਫ਼ ਲੋਕਾਂ ਨੂੰ ਪ੍ਰੇਰਿਤ ਕਰੇਗਾ ਸਗੋਂ ਦੇਸ਼ ਵਿੱਚ ਹੁਨਰ ਨੂੰ ਵੀ ਹੁਲਾਰਾ ਦੇਵੇਗਾ। ਉਨ੍ਹਾਂ ਇੱਥੇ ਰਾਸ਼ਟਰਪਤੀ ਭਵਨ ਵਿੱਚ ਕਬੱਡੀ ਵਰਗੀਆਂ ਭਾਰਤ ਦੀਆਂ ਦੇਸੀ ਖੇਡਾਂ ਦੀ ਸ਼ਲਾਘਾ ਕੀਤੀ। ਮੁਰਮੂ ਨੇ ਕਿਹਾ, ‘‘ਮੈਨੂੰ ਖੇਡਾਂ ਦੇਖਣਾ ਪਸੰਦ ਹੈ। ਮੈਨੂੰ ਖੇਡਣ ਦੇ ਬਹੁਤ ਮੌਕੇ ਨਹੀਂ ਮਿਲੇ ਪਰ ਜਦੋਂ ਵੀ ਮੈਨੂੰ ਮੌਕਾ ਮਿਲਿਆ, ਮੈਂ ਭਾਰਤੀ ਖੇਡਾਂ ਨੂੰ ਹੀ ਪਹਿਲ ਦਿੱਤੀ।’’ ਰਾਸ਼ਟਰਪਤੀ ਨੇ ਕਿਹਾ, ‘‘ਓਲੰਪਿਕ ਖੇਡਾਂ ਯਕੀਨੀ ਤੌਰ ’ਤੇ ਭਾਰਤ ਵਿੱਚ ਹੋਣੀਆਂ ਚਾਹੀਦੀਆਂ ਹਨ। ਇਹ ਲੋਕਾਂ ਨੂੰ ਪ੍ਰੇਰਿਤ ਕਰਨਗੀਆਂ।’’ -ਪੀਟੀਆਈ

Advertisement
Tags :
kolkataPresident Draupadi MurmuPunjabi khabarPunjabi NewsRape