ਈਡੀ ਨੇ ਟੀਐੱਮਸੀ ਵਿਧਾਇਕ ਦੀ ਰਿਹਾਇਸ਼ ’ਚੋਂ ਦਸਤਾਵੇਜ਼ ਕਬਜ਼ੇ ’ਚ ਲਏ
ਕੋਲਕਾਤਾ/ਨਵੀਂ ਦਿੱਲੀ: ਆਰਜੀ ਕਰ ਹਸਪਤਾਲ ਵਿੱਚ ਵਿੱਤੀ ਬੇਨਿਯਮੀਆਂ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੁਦਿਪਤੋ ਰਾਏ ਦੀਆਂ ਰਿਹਾਇਸ਼ਾਂ ਅਤੇ ਨਰਸਿੰਗ ਹੋਮ ਵਿੱਚ 20 ਘੰਟੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਡੱਬਾ ਭਰ ਕੇ...
Advertisement
ਕੋਲਕਾਤਾ/ਨਵੀਂ ਦਿੱਲੀ:
ਆਰਜੀ ਕਰ ਹਸਪਤਾਲ ਵਿੱਚ ਵਿੱਤੀ ਬੇਨਿਯਮੀਆਂ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੁਦਿਪਤੋ ਰਾਏ ਦੀਆਂ ਰਿਹਾਇਸ਼ਾਂ ਅਤੇ ਨਰਸਿੰਗ ਹੋਮ ਵਿੱਚ 20 ਘੰਟੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਡੱਬਾ ਭਰ ਕੇ ਦਸਤਾਵੇਜ਼ ਕਬਜ਼ੇ ’ਚ ਲਏ ਗਏ। ਇਸੇ ਦੌਰਾਨ ਸੀਬੀਆਈ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਪੁਲੀਸ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਟਰੇਨੀ ਡਾਕਟਰ ਨਾਲ ਜਬਰ-ਜਨਾਹ ਅਤੇ ਉਸ ਦੀ ਹੱਤਿਆ ਕਰਨ ਦੇ ਕਥਿਤ ਦੋਸ਼ੀ ਸੰਜੇ ਰਾਏ ਦੇ ਕੱਪੜੇ ਜ਼ਬਤ ਕਰਨ ਵਿੱਚ ਦੋ ਦਿਨਾਂ ਦੀ ਦੇਰ ਕੀਤੀ। ਉੱਧਰ, ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਾਲਾ ਥਾਣੇ ਦੇ ਮੁਖੀ ਅਭਿਜੀਤ ਮੰਡਲ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement