ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਈਡੀ ਵੱਲੋਂ ਸਹਿਕਾਰੀ ਸੁਸਾਇਟੀ ਤੇ ਸਹਾਰਾ ਗਰੁੱਪ ’ਤੇ ਛਾਪੇ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਿਵੇਸ਼ਕਾਂ ਦੇ 24,000 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਤਹਿਤ ਕੋਲਕਾਤਾ ਅਧਾਰਿਤ ਇੱਕ ਸਹਿਕਾਰੀ ਸੁਸਾਇਟੀ ਅਤੇ ਸਹਾਰਾ ਗੁਰੱਪ ਦੇ ਟਿਕਾਣੇ ’ਤੇ ਛਾਪਾ ਮਾਰ ਕੇ 2.98 ਕਰੋੜ ਰੁਪਏ ਜ਼ਬਤ...
Advertisement

ਨਵੀਂ ਦਿੱਲੀ:

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਿਵੇਸ਼ਕਾਂ ਦੇ 24,000 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਤਹਿਤ ਕੋਲਕਾਤਾ ਅਧਾਰਿਤ ਇੱਕ ਸਹਿਕਾਰੀ ਸੁਸਾਇਟੀ ਅਤੇ ਸਹਾਰਾ ਗੁਰੱਪ ਦੇ ਟਿਕਾਣੇ ’ਤੇ ਛਾਪਾ ਮਾਰ ਕੇ 2.98 ਕਰੋੜ ਰੁਪਏ ਜ਼ਬਤ ਕੀਤੇ ਹਨ। ਸੰਘੀ ਜਾਂਚ ਏਜੰਸੀ ਨੇ ਇੱਕ ਬਿਆਨ ’ਚ ਕਿਹਾ ਕਿ ਕੋਲਕਾਤਾ, ਲਖਨਊ ਤੇ ਮੁੰਬਈ ਵਿੱਚ ਹਮਾਰਾ ਇੰਡੀਆ ਕਰੈਡਿਟ ਕੋਆਪਰੇਟਿਵ ਸੁਸਾਇਟੀ ਲਿਮਟਿਡ ਖ਼ਿਲਾਫ਼ ਛਾਪੇ ਮਾਰੇ ਗਏ ਹਨ। ਹਾਲਾਂਕਿ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਛਾਪੇ ਕਦੋਂ ਮਾਰੇ ਗਏ। ਬਿਆਨ ਮੁਤਾਬਕ ਛਾਪਿਆਂ ਦੌਰਾਨ ਹਮਾਰਾ ਇੰਡੀਆ ਤੇ ਸਹਾਰਾ ਗਰੁੱਪ ਦੀਆਂ ਹੋਰ ਕੰਪਨੀਆਂ ਦੇ ਵਹੀ-ਖਾਤੇ ਤੇ ਡਿਜੀਟਲ ਉਪਕਰਨਾਂ ਸਣੇ ਕਈ ਇਤਰਾਜ਼ਯੋਗ ਦਸਤਾਵੇਜ਼ ਤੇ ਅਪਰਾਧਕ ਪ੍ਰਕਿਰਿਆ ਨਾਲ ਕਮਾਏ 2.98 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। -ਪੀਟੀਆਈ

Advertisement

Advertisement
Show comments