ਕੋਚਿੰਗ ਸੈਂਟਰ ਮੌਤ ਮਾਮਲਾ: ਬੇਸਮੈਂਟ ਮਾਲਕਾਂ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਸੀਬੀਆਈ ਤੋਂ ਜਵਾਬ ਤਲਬ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਓਲਡ ਰਜਿੰਦਰ ਨਗਰ ਸਥਿਤ ਕੋਚਿੰਗ ਸੈਂਟਰ ਦੇ ਬੇਸਮੈਂਟ ਮਾਲਕਾਂ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਇਸ ਸਾਲ ਜੁਲਾਈ ਮਹੀਨੇ ਸਿਵਲ ਸੇਵਾਵਾਂ ਪ੍ਰੀਖਿਆ ਦੇ ਤਿੰਨ ਉਮੀਦਵਾਰਾਂ ਦੀ ਬੇਸਮੈਂਟ ’ਚ ਡੁੱਬਣ ਕਾਰਨ ਹੋਈ...
Advertisement
ਨਵੀਂ ਦਿੱਲੀ:
ਦਿੱਲੀ ਹਾਈ ਕੋਰਟ ਨੇ ਓਲਡ ਰਜਿੰਦਰ ਨਗਰ ਸਥਿਤ ਕੋਚਿੰਗ ਸੈਂਟਰ ਦੇ ਬੇਸਮੈਂਟ ਮਾਲਕਾਂ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਇਸ ਸਾਲ ਜੁਲਾਈ ਮਹੀਨੇ ਸਿਵਲ ਸੇਵਾਵਾਂ ਪ੍ਰੀਖਿਆ ਦੇ ਤਿੰਨ ਉਮੀਦਵਾਰਾਂ ਦੀ ਬੇਸਮੈਂਟ ’ਚ ਡੁੱਬਣ ਕਾਰਨ ਹੋਈ ਮੌਤ ਹੋ ਗਈ ਸੀ। ਜਸਟਿਸ ਦਿਨੇਸ਼ ਕੁਮਾਰ ਸ਼ਰਮਾ ਨੇ ਬੇਸਮੈਂਟ ਮਾਲਕਾਂ ਪਰਵਿੰਦਰ ਸਿੰਘ, ਤੇਜਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੂੰ ਨੋਟਿਸ ਜਾਰੀ ਕੀਤਾ ਅਤੇ ਜਵਾਬ ਦਾਖਲ ਕਰਨ ਲਈ ਆਖਿਆ ਹੈ। ਜਸਟਿਸ ਸ਼ਰਮਾ ਨੇ ਕਿਹਾ, ‘‘ਇਹ ਘਟਨਾ ਬਹੁਤ ਮੰਦਭਾਗੀ ਸੀ।’’ ਚਾਰੇ ਮੁਲਜ਼ਮ ਛੇ ਹਫ਼ਤਿਆਂ ਤੋਂ ਹਿਰਾਸਤ ’ਚ ਹਨ। -ਪੀਟੀਆਈ
Advertisement
Advertisement