ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੋਰੀਓਗ੍ਰਾਫਰ ਜਾਨੀ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

ਹੈਦਰਾਬਾਦ, 19 ਸਤੰਬਰ ਮਸ਼ਹੂਰ ਕੋਰੀਗ੍ਰਾਫਰ ਜਾਨੀ ਮਾਸਟਰ ਨੂੰ ਪੁਲੀਸ ਨੇ ਉਸ ਦੇ ਨਾਲ ਕੰਮ ਕਰਨ ਵਾਲੀ ਮਹਿਲਾ ਵੱਲੋਂ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਏ ਜਾਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਤਿਲੰਗਾਨਾ ਭਾਜਪਾ ਦੇ ਮਹਿਲਾ ਮੋਰਚਾ ਨੇ ਬਿਆਨ ਜਾਰੀ ਕਰ...
Advertisement

ਹੈਦਰਾਬਾਦ, 19 ਸਤੰਬਰ

ਮਸ਼ਹੂਰ ਕੋਰੀਗ੍ਰਾਫਰ ਜਾਨੀ ਮਾਸਟਰ ਨੂੰ ਪੁਲੀਸ ਨੇ ਉਸ ਦੇ ਨਾਲ ਕੰਮ ਕਰਨ ਵਾਲੀ ਮਹਿਲਾ ਵੱਲੋਂ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਏ ਜਾਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਤਿਲੰਗਾਨਾ ਭਾਜਪਾ ਦੇ ਮਹਿਲਾ ਮੋਰਚਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪਾਰਟੀ ਇਸ ਨੂੰ ‘ਲਵ ਜਹਾਦ’ ਦਾ ਮਾਮਲਾ ਮੰਨਦੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਨੀ ਮਾਸਟਰ ਦਾ ਅਸਲੀ ਨਾਮ ਸ਼ੇਖ ਜਾਨੀ ਹੈ। ਉਸ ਨੂੰ ਗੋਆ ਵਿੱਚ ਸਾਈਬਰਾਬਾਦ ਪੁਲੀਸ ਨੇ ਗ੍ਰਿਫ਼ਤਾਰ ਕੀਤਾ, ਜਿਥੇ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਤੋਂ ‘ਟਰਾਂਜ਼ਿਟ ਵਾਰੰਟ’ ਹਾਸਲ ਕਰਨ ਤੋਂ ਬਾਅਦ ਉਸ ਨੂੰ ਹੈਦਰਾਬਾਦ ਲਿਆਂਦਾ ਜਾਵੇਗਾ। ਮਹਿਲਾ ਵੱਲੋਂ ਆਊਟਡੋਰ ਸ਼ੂਟਿੰਗ ਦੌਰਾਨ ਜਾਨੀ ਮਾਸਟਰ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਸਾਈਬਰਾਬਾਦ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ, ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਇਸ ਵਿਚਾਲੇ, ‘ਤੇਲਗੂ ਫਿਲਮ ਚੈਂਬਰ ਆਫ਼ ਕਾਮਰਸ’ ਵੱਲੋਂ ਗਠਿਤ ਕਮੇਟੀ ਨੇ ਵੀ ਜਾਨੀ ਮਾਸਟਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ

Advertisement

Advertisement
Tags :
ArrestedChoreographerPunjabi khabarPunjabi NewsSexual harassment cases