ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਨੂੰ ਹਰਾਇਆ ਜਾ ਸਕਦੈ: ਊਧਵ ਠਾਕਰੇ

ਸਿ਼ਵ ਸੈਨਾ ਨੇ ਕੁੱਲ 9 ਸੀਟਾਂ ਉੱਤੇ ਜਿੱਤ ਦਰਜ ਕੀਤੀ
ਸ਼ਿਵ ਸੈਨਾ (ਯੂਬੀਟੀ) ਮੁੁਖੀ ਊਧਵ ਠਾਕਰੇ ਮੁੰਬਈ ਵਿਚ ਸਮਰਥਕਾਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 5 ਜੂਨ

ਸ਼ਿਵ ਸੈਨਾ (ਯੂਬੀਟੀ) ਨੇ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੇ ਜੇਤੂ ਉਮੀਦਵਾਰਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਨਾਸਿਕ ਤੋਂ ਸ਼ਿਵ ਸੈਨਾ (ਯੂਬੀਟੀ) ਦੇ ਜੇਤੂ ਉਮੀਦਵਾਰ ਰਾਜਾਭਾਊ ਪ੍ਰਕਾਸ਼ ਵਾਜੇ (ਨਾਸਿਕ) ਅਤੇ ਮੁੰਬਈ ਉੱਤਰ-ਪੂਰਬੀ ਤੋਂ ਜੇਤੂ ਸੰਜੈ ਦੀਨਾ ਪਾਟਿਲ ਨੇ ਚੋਣ ਨਤੀਜਿਆਂ ਦੇ ਐਲਾਨ ਤੋਂ ਇਕ ਦਿਨ ਬਾਅਦ ਅੱਜ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਠਾਕਰੇ ਨੇ ਕਿਹਾ, “ਚੋਣਾਂ ਨੇ ਦਿਖਾ ਦਿੱਤਾ ਹੈ ਕਿ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਇਹ ਭਰਮ (ਕਿ ਉਸ ਨੂੰ ਹਰਾਇਆ ਨਹੀਂ ਜਾ ਸਕਦਾ) ਟੁੱਟ ਗਿਆ ਹੈ।’’

Advertisement

ਬੀਤੀ ਸ਼ਾਮ ਠਾਕਰੇ ਨੇ ਮੁੰਬਈ ਦੱਖਣੀ ਸੀਟ ਤੋਂ ਜੇਤੂ ਉਮੀਦਵਾਰ ਅਰਵਿੰਦ ਸਾਵੰਤ ਅਤੇ ਮੁੰਬਈ ਦੱਖਣ-ਕੇਂਦਰੀ ਸੀਟ ਤੋਂ ਜੇਤੂ ਅਨਿਲ ਦੇਸਾਈ ਨਾਲ ਮੁਲਾਕਾਤ ਕੀਤੀ ਸੀ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ (ਯੂਬੀਟੀ) ਨੇ ਇਨ੍ਹਾਂ ਚੋਣਾਂ ਦੌਰਾਨ ਕੁੱਲ ਨੌਂ ਸੀਟਾਂ ਜਿੱਤੀਆਂ ਹਨ। -ਪੀਟੀਆਈ

Advertisement