ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਈਫੋਨ ਦੀ ਮੰਗ ਪੂਰੀ ਨਾ ਹੋਣ ’ਤੇ ਨੌਜਵਾਨ ਵੱਲੋਂ ਖ਼ੁਦਕੁਸ਼ੀ

ਠਾਣੇ, 10 ਜੁਲਾਈ ਨਵੀ ਮੁੰਬਈ ਵਿੱਚ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦਾ ਪਿਤਾ ਉਸ ਨੂੰ ਆਈਫੋਨ ਨਹੀਂ ਦਿਵਾ ਸਕਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੰਮੋਥੇ ਖੇਤਰ ਦੇ ਵਾਸੀ ਸੰਜੈ ਵਰਮਾ (18) ਨੇ ਸੋਮਵਾਰ...
Advertisement

ਠਾਣੇ, 10 ਜੁਲਾਈ

ਨਵੀ ਮੁੰਬਈ ਵਿੱਚ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦਾ ਪਿਤਾ ਉਸ ਨੂੰ ਆਈਫੋਨ ਨਹੀਂ ਦਿਵਾ ਸਕਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੰਮੋਥੇ ਖੇਤਰ ਦੇ ਵਾਸੀ ਸੰਜੈ ਵਰਮਾ (18) ਨੇ ਸੋਮਵਾਰ ਦੇਰ ਰਾਤ ਆਪਣੇ ਘਰ ਵਿੱਚ ਕਥਿਤ ਤੌਰ ’ਤੇ ਫਾਹਾ ਲੈ ਲਿਆ। ਨੌਜਵਾਨ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਸੰਜੈ ਨੂੰ ਡੇਢ ਲੱਖ ਦਾ ਆਈਫੋਨ ਚਾਹੀਦਾ ਸੀ, ਜਦੋਂ ਉਸ ਦੇ ਪਿਤਾ ਨੇ ਉਸ ਨੂੰ ਘੱਟ ਕੀਮਤ ਵਾਲਾ ਵੀਵੋ ਕੰਪਨੀ ਦਾ ਫੋਨ ਲੈ ਕੇ ਦਿੱਤਾ ਤਾਂ ਉਹ ਉਦਾਸ ਹੋ ਗਿਆ। ਅੱਠ ਜੁਲਾਈ ਦੀ ਰਾਤ ਕਰੀਬ 11:30 ਵਜੇ ਸੰਜੈ ਨੇ ਕਥਿਤ ਤੌਰ ’ਤੇ ਫਾਹਾ ਲੈ ਲਿਆ। ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਲਈ ਪੋਸਟ ਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement