‘ਅਸੀਂ ਦਿਨ-ਰਾਤ ਕੰਮ ਕਰ ਰਹੇ ਹਾਂ, ਰਾਤਾਂ ਨੂੰ ਸੌਂ ਨਹੀਂ ਸਕੇ’; ਸੁਲਤਾਨਪੁਰ ਲੋਧੀ ਵਿੱਚ ਅਸਥਾਈ ਬੰਨ੍ਹ ਟੁੱਟਣ ਕਾਰਨ ਪਿੰਡ ਵਾਸੀ ਬੇਵੱਸ
ਪਹਾੜੀ ਖੇਤਰਾਂ ਅਤੇ ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਅਤੇ ਦਰਿਆਵਾਂ ਦੇ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਹੋਇਆ ਹੈ। ਇੱਥੋਂ ਦੇ ਪਿੰਡ ਸੁਲਤਾਨਪੁਰ ਲੋਧੀ ਦੇ ਆਹਲੀ ਕਲਾਂ ਦੇ ਸ਼ਮਿੰਦਰ ਸਿੰਘ ਨੇ ਨਿਰਾਸ਼ ਹੋ...
Advertisement
ਪਹਾੜੀ ਖੇਤਰਾਂ ਅਤੇ ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਅਤੇ ਦਰਿਆਵਾਂ ਦੇ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਹੋਇਆ ਹੈ। ਇੱਥੋਂ ਦੇ ਪਿੰਡ ਸੁਲਤਾਨਪੁਰ ਲੋਧੀ ਦੇ ਆਹਲੀ ਕਲਾਂ ਦੇ ਸ਼ਮਿੰਦਰ ਸਿੰਘ ਨੇ ਨਿਰਾਸ਼ ਹੋ ਹੁੰਦਿਆਂ ਕਿਹਾ, “ਅਸੀਂ ਬੰਨ੍ਹ ਦੀ ਰਾਖੀ ਕਰਨ ਦੀ ਪੂਰੀ ਰਾਤ ਕੋਸ਼ਿਸ਼ ਕੀਤੀ, ਆਪਣੇ ਆਪ ਨੂੰ ਮੀਂਹ ਤੋਂ ਬਚਾਉਣ ਲਈ ਸਿਰਾਂ ’ਤੇ ਬੋਰੀਆਂ ਪਾਈਆਂ ਹੋਈਆਂ ਸਨ – ਪਰ ਅੰਤ ਵਿੱਚ, ਇਹ ਟੁੱਟ ਗਿਆ,”
Advertisement
ਜ਼ਿਕਰਯੋਗ ਹੈ ਕਿ ਲਗਪਗ ਇੱਕ ਮਹੀਨੇ ਦੀ ਲਗਾਤਾਰ ਕੋਸ਼ਿਸ਼ ਕੀਤੇ ਜਾਣ ਦੇ ਬਾਵਜੂਦ ਅੱਜ ਆਹਲੀ ਕਲਾਂ ਦਾ ਅਸਥਾਈ ਬੰਨ੍ਹ ਟੁੱਟ ਗਿਆ। ਪਿੰਡ ਵਾਸੀ ਵਲੰਟੀਅਰਾਂ, ਸਥਾਨਕ ਸੁਸਾਇਟੀਆਂ ਅਤੇ ਹੋਰ ਲੋਕਾਂ ਦੇ ਨਾਲ ਮਿਲ ਕੇ 25 ਤੋਂ ਵੱਧ ਪਿੰਡਾਂ ਦੇ ਖੇਤਾਂ ਨੂੰ ਹੜ੍ਹ ਤੋਂ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਸਨ। ਪਿੰਡ ਵਾਸੀ ਬੰਨ੍ਹ ਦੀ ਰਾਖੀ ਕਰਨ ਲਈ ਆਪਣੀ ਡਿਊਟੀ ਨਿਭਾਉਣ ਲਈ ਵਾਰੀ-ਵਾਰੀ ਆਉਂਦੇ ਸਨ। ਪਰ ਪਾਣੀ ਦੇ ਤੇਜ਼ ਵਹਾਅ ਦੇ ਚਲਦਿਆਂ ਅੱਜ ਇਹ ਬੰਨ੍ਹ ਟੁੱਟ ਗਿਆ ਹੈ।
Advertisement