ਧੋਖੇ ਨਾਲ ਏਟੀਐੱਮ ਵਿਚੋਂ ਪੈਸੇ ਕਢਵਾਉਣ ਵਾਲੇ ਦੋ ਨੌਜਵਾਨ ਕਾਬੂ
ਪੱਤਰ ਪ੍ਰੇਰਕ ਜਲੰਧਰ, 11 ਜੁਲਾਈ ਇਥੋਂ ਦੀ ਕਮਿਸ਼ਨਰੇਟ ਦੇ ਐਂਟੀ ਨਾਰਕੋਟਿਕ ਸੈਲ ਦੀ ਟੀਮ ਨੇ ਧੋਖੇ ਨਾਲ ਏਟੀਐਮ ਵਿਚੋਂ ਪੈਸੇ ਕਢਵਾਉਣ ਵਾਲੇ ਦੋ ਨੌਜਵਾਨਾਂ ਨੂੰ 21 ਏਟੀਐਮ ਕਾਰਡਾਂ ਸਮੇਤ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ...
Advertisement
ਪੱਤਰ ਪ੍ਰੇਰਕ
ਜਲੰਧਰ, 11 ਜੁਲਾਈ
Advertisement
ਇਥੋਂ ਦੀ ਕਮਿਸ਼ਨਰੇਟ ਦੇ ਐਂਟੀ ਨਾਰਕੋਟਿਕ ਸੈਲ ਦੀ ਟੀਮ ਨੇ ਧੋਖੇ ਨਾਲ ਏਟੀਐਮ ਵਿਚੋਂ ਪੈਸੇ ਕਢਵਾਉਣ ਵਾਲੇ ਦੋ ਨੌਜਵਾਨਾਂ ਨੂੰ 21 ਏਟੀਐਮ ਕਾਰਡਾਂ ਸਮੇਤ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਦੇ ਕਰਮਚਾਰੀਆਂ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਭੋਲੇਭਾਲੇ ਲੋਕਾਂ ਤੋਂ ਧੋਖੇ ਨਾਲ ਏਟੀਐਮ ਵਿਚੋਂ ਪੈਸੇ ਕਢਵਾਉਣ ਵਾਲੇ ਦੋ ਨੌਜਵਾਨ ਰਾਮਾਂਮੰਡੀ ਦੇ ਇੱਕ ਏਟੀਐਮ ਵਿਚ ਹਨ ਤੇ ਉਹ ਅੱਜ ਕਿਸੇ ਸਮੇਂ ਵੀ ਧੋਖੇ ਨਾਲ ਪਾਸਵਰਡ ਲੈ ਕੇ ਲੋਕਾਂ ਦੇ ਪੈਸੇ ਕਢਵਾ ਸਕਦੇ ਹਨ ਜਿਸ ’ਤੇ ਕਾਰਵਾਈ ਕਰਦੇ ਹੋਏ ਐਂਟੀ ਨਾਰਕੋਟਿਕ ਸੈਲ ਦੀ ਟੀਮ ਨੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਬਲੀ ਰਾਮ ਵਾਸੀ ਨਿਊ ਉਪਕਾਰ ਨਗਰ ਰਾਮਾਂਮੰਡੀ ਅਤੇ ਕਮਲ ਆਲਮ ਉਰਫ ਨਾਨਕੀ ਪੁੱਤਰ ਅਲੀਮਾਮ ਵਾਸੀ ਲੰਮਾ ਪਿੰਡ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਵੱਖ ਵੱਖ ਬੈਂਕਾਂ ਦੇ 21 ਏਟੀਐਮ ਕਾਰਡ ਬਰਾਮਦ ਕੀਤੇ ਹਨ। ਪ
Advertisement