ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋ ਕਿੱਲੋ ਅਫ਼ੀਮ ਸਣੇ ਦੋ ਨਸ਼ਾ ਤਸਕਰ ਕਾਬੂ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 13 ਫਰਵਰੀ ਮੱਧ ਪ੍ਰਦੇਸ਼ ਤੋਂ ਬੱਸ ਰਾਹੀਂ ਪੰਜਾਬ ’ਚ ਆ ਕੇ ਵੱਖ-ਵੱਖ ਥਾਂਵਾਂ ’ਤੇ ਅਫ਼ੀਮ ਸਪਲਾਈ ਕਰਨ ਵਾਲੇ ਤਸਕਰ ਦੇ ਨਾਲ-ਨਾਲ ਅਫ਼ੀਮ ਲੈਣ ਵਾਲੇ ਮੁਲਜ਼ਮ ਨੂੰ ਥਾਣਾ ਸਦਰ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ...
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 13 ਫਰਵਰੀ

Advertisement

ਮੱਧ ਪ੍ਰਦੇਸ਼ ਤੋਂ ਬੱਸ ਰਾਹੀਂ ਪੰਜਾਬ ’ਚ ਆ ਕੇ ਵੱਖ-ਵੱਖ ਥਾਂਵਾਂ ’ਤੇ ਅਫ਼ੀਮ ਸਪਲਾਈ ਕਰਨ ਵਾਲੇ ਤਸਕਰ ਦੇ ਨਾਲ-ਨਾਲ ਅਫ਼ੀਮ ਲੈਣ ਵਾਲੇ ਮੁਲਜ਼ਮ ਨੂੰ ਥਾਣਾ ਸਦਰ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੋਹਾਂ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਦੋਵਾਂ ਨੇ ਡਲਿਵਰੀ ਲੈਣ ਅਤੇ ਦੇਣ ਦਾ ਸਥਾਨ ਤੈਅ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਨੇ ਈਸ਼ਰ ਨਗਰ ਕੋਲ ਨਾਕਾਬੰਦੀ ਕਰ ਲਈ ਅਤੇ ਦੋਹੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ 2 ਕਿਲੋ ਅਫ਼ੀਮ ਬਰਾਮਦ ਕੀਤੀ। ਥਾਣਾ ਸਦਰ ਪੁਲੀਸ ਨੇ ਇਸ ਮਾਮਲੇ ’ਚ ਮੋਗਾ ਦੇ ਮੁਦਾਰਪੁਰ ਵਾਸੀ ਅਮਰਜੀਤ ਸਿੰਘ ਅਤੇ ਮੱਧ ਪ੍ਰਦੇਸ਼ ਦੇ ਮੰਦੇਸ਼ਵਰ ਸਥਿਤ ਪਿੰਡ ਸ਼ਾਖਤਅਲੀ ਵਾਸੀ ਸ਼ਰਦ ਪਾਟੀਦਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ 1 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਂਚ ਅਧਿਕਾਰੀ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸ਼ੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਸ਼ਰਦ ਪਾਟੀਦਾਰ ਅਫ਼ੀਮ ਤਸਕਰੀ ਕਰਦਾ ਹੈ ਅਤੇ ਬੱਸ ਰਾਹੀਂ ਮੱਧ ਪ੍ਰਦੇਸ਼ ਤੋਂ ਲੁਧਿਆਣਾ ਆਇਆ ਹੈ। ਉਸਨੇ ਮੋਗਾ ਦੇ ਰਹਿਣ ਵਾਲੇ ਮੁਲਜ਼ਮ ਅਮਰਜੀਤ ਸਿੰਘ ਨੂੰ ਅਫ਼ੀਮ ਦੇਣ ਲਈ ਲੁਧਿਆਣਾ ’ਚ ਆਉਣਾ ਸੀ। ਜਦੋਂ ਦੋਵੇਂ ਮਿਲੇ ਤਾਂ ਪੁਲੀਸ ਨੇ ਦੋਹਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਅਨੁਸਾਰ ਸ਼ਰਦ ਪਾਟੀਦਾਰ ਮੱਧ ਪ੍ਰਦੇਸ਼ ਤੋਂ ਬੱਸ ਰਾਹੀਂ ਲੁਧਿਆਣਾ ਆਇਆ ਸੀ। ਉਹ ਪਹਿਲਾਂ ਵੀ ਪੰਜਾਬ ਦੇ ਕਈ ਸ਼ਹਿਰਾਂ ’ਚ ਸਪਲਾਈ ਦੇਣ ਲਈ ਆ ਚੁੱਕਿਆ ਹੈ। ਪੁਲੀਸ ਹੁਣ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਪਤਾ ਲਾਉਣ ’ਚ ਲੱਗੀ ਹੈ ਕਿ ਉਨ੍ਹਾਂ ਦਾ ਸੰਪਰਕ ਕਿਵੇਂ ਹੋਇਆ ਤੇ ਕੌਣ ਕੌਣ ਇਸ ਧੰਦੇ ’ਚ ਸ਼ਾਮਲ ਹੈ।

Advertisement
Show comments