ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਿੱਦੜਪਿੰਡੀ ਪੁਲ ਕੋਲ ਸਤਲੁਜ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਟੱਪਿਆ

ਦਰਿਆ ਦਾ ਪਾਣੀ ਪੁਲ ਨੂੰ ਛੂਹਣ ਲੱਗਾ; ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ
Advertisement

ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਅਜੇ ਕੋਈ ਸੁਖਾਵੀਂ ਖ਼ਬਰ ਸੁਣਾਈ ਨਹੀਂ ਦੇ ਰਹੀ। ਗਿੱਦੜਪਿੰਡੀ ਕੋਲ ਸਤਲੁਜ ਦਰਿਆ ਦਾ ਪਾਣੀ ਹੁਣ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ। ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਸਥਿਤੀ ਨੂੰ ਕਾਫ਼ੀ ਗੰਭੀਰ ਬਣਾ ਦਿੱਤਾ ਹੈ। ਹਿਮਾਚਲ ਵਿੱਚ ਸਾਰਾ ਦਿਨ ਤੇ ਸਾਰੀ ਰਾਤ ਲਗਾਤਾਰ ਮੀਂਹ ਪੈਂਦਾ ਰਿਹਾ। ਪੰਜਾਬ ਵਿੱਚ ਵੀ ਭਾਰੀ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ।

Advertisement

ਉਧਰ ਦੋਆਬੇ ਦੀਆਂ ਦੋਵੇਂ ਵੇਈਆਂ ਚਿੱਟੀ ਵੇਈਂ ਤੇ ਕਾਲੀ ਵੇਈਂ ਦਾ ਪਾਣੀ ਵੀ ਕੰਢਿਆ ਤੋਂ ਬਾਹਰ ਵੱਗਣ ਲੱਗ ਪਿਆ ਹੈ। ਦੋਵੇਂ ਨਦੀਆਂ ਵਿੱਚ 20 ਕਿਊਸਿਕ ਤੋਂ ਵੱਧ ਪਾਣੀ ਵੱਗਣ ਕਾਰਨ ਉਨ੍ਹਾਂ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਜਿੱਥੋਂ ਇਹ ਦੋਵੇਂ ਨਦੀਆਂ ਵਗ ਰਹੀਆਂ ਹਨ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧੁੱਸੀ ਬੰਨ੍ਹ ’ਤੇ ਇੱਕਠੇ ਹੋਏ ਲੋਕਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਰੋਪੜ ਬੈਰਾਜ ਤੋਂ ਸਤਲੁਜ ਦਰਿਆ ਵਿੱਚ 1 ਲੱਖ 14 ਹਾਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਉਨ੍ਹਾਂ ਕਿਹਾ ਸਤਲੁਜ ਦਰਿਆ ਦੀ ਸਮਰੱਥਾ 2 ਲੱਖ ਕਿਊਸਿਕ ਦੀ ਹੈ।

ਸੀਚੇਵਾਲ ਨੇ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਹੋਰ ਪੈਂਦਾ ਹੈ ਜਾਂ ਫਿਰ ਭਾਖੜਾ ਡੈਮ ਤੋਂ ਵਾਧੂ ਛੱਡਿਆ ਜਾਂਦਾ ਹੈ ਤਾਂ ਸਥਿਤੀ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਗਿੱਦੜਪਿੰਡੀ ਪੁਲ ਹੇਠਾਂ 1 ਲੱਖ 28 ਹਾਜ਼ਰ ਕਿਊਸਿਕ ਦੇ ਕਰੀਬ ਪਾਣੀ ਵਗ ਰਿਹਾ ਹੈ।

ਡਰੇਨਜ਼ ਵਿਭਾਗ ਦੇ ਐਕਸੀਅਨ ਸਿਰਤਾਜ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦਾ ਪਾਣੀ ਅਜੇ ਧੁੱਸੀ ਬੰਨ੍ਹ ਤੋਂ ਨੀਵਾਂ ਵੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਦੀ ਮਜ਼ਬੂਤੀ ਅਤੇ ਨਜ਼ਰਸਾਨੀ ਕਰਨ ਵਿੱਚ ਵਿਭਾਗ ਦੇ ਐੱਸਡੀਓ ਤੇ ਜੇਈ ਹਮੇਸ਼ਾਂ ਉਥੇ ਹੁੰਦੇ ਹਨ।

Advertisement
Tags :
Flood situationGidderpindisatlujਸਤਲੁਜ ਦਰਿਆਹੜ੍ਹਾਂ ਦੇ ਹਾਲਾਤਗਿੱਦੜਪਿੰਡੀਧੁੱਸੀ ਬੰਨ੍ਹਭਾਰੀ ਮੀਂਹਭਾਰੀ ਮੀਂਹ ਅਲਰਟ
Show comments