ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਤਲੁਜ ਦਰਿਆ ਦੀ ਢਾਅ ਲੱਗਣ ਕਾਰਨ ਇੱਕ ਘਰ ਦੀ ਛੱਤ ਡਿੱਗੀ

ਮੰਡਾਲਾ ਛੰਨਾ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗ ਰਹੀ ਢਾਅ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ ਅਤੇ ਚਾਰ-ਪੰਜ ਹੋਰ ਘਰਾਂ ਨੂੰ ਵੀ ਖਤਰਾ ਬਣਿਆ ਹੋਇਆ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਸਤਲੁਜ ਦਰਿਆ ਧੁੱਸੀ ਬੰਨ੍ਹ ਨੂੰ ਢਾਅ...
Advertisement
ਮੰਡਾਲਾ ਛੰਨਾ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗ ਰਹੀ ਢਾਅ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ ਅਤੇ ਚਾਰ-ਪੰਜ ਹੋਰ ਘਰਾਂ ਨੂੰ ਵੀ ਖਤਰਾ ਬਣਿਆ ਹੋਇਆ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਸਤਲੁਜ ਦਰਿਆ ਧੁੱਸੀ ਬੰਨ੍ਹ ਨੂੰ ਢਾਅ ਲਾ ਰਿਹਾ ਹੈ, ਜਿਸ ਕਾਰਨ ਬੰਨ੍ਹ ਕਮਜ਼ੋਰ ਪੈ ਰਿਹਾ ਹੈ।
ਜਿਲ੍ਹਾ ਪ੍ਰਸ਼ਾਸ਼ਨ, ਫੋਜ ਅਤੇ ਇਲਾਕੇ ਦੇ ਲੋਕ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਮਿਲ ਕੇ ਬੰਨ੍ਹ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਅੱਜ ਸਵੇਰੇ ਵਾਪਰੀ ਘਟਨਾ ਦੌਰਾਨ ਇੱਕ ਘਰ ਦੀ ਛੱਤ ਡਿੱਗ ਗਈ ਅਤੇ ਨਾਲ ਲੱਗਦੇ ਘਰਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ।
ਇੱਥੇ ਸਥਿਤ ਘਰ ਤਾਂ ਖਾਲੀ ਕਰਵਾ ਲਏ ਗਏ, ਪਰ ਦਰਿਆ ਕਿਨਾਰੇ ਰਹਿਣ ਵਾਲੇ ਲੋਕ ਔਖ ਭਰਿਆ ਜੀਵਨ ਮਜ਼ਬੂਰ ਹਨ। ਇਹ ਦਰਿਆ ਹੀ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਧਾਨ ਸੀ ਪਰ ਹੁਣ ਦਰਿਆ ਉਨ੍ਹਾਂ ਦੇ ਘਰ ਨਿਗਲ ਰਿਹਾ ਹੈ।

ਅੱਜ ਸਵੇਰੇ ਤੋਂ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਬੰਨ੍ਹ ਨੂੰ ਬਚਾਉਣ ਲਈ ਮਿੱਟੀ ਦੇ ਬੋਰੇ ਭਰ ਕੇ ਕਰੇਟ ਬਣਾ-ਬਣਾ ਕੇ ਉਸ ਥਾਂ ਸੁੱਟ ਰਹੇ ਹਨ ਜਿੱਥੇ ਦਰਿਆ ਢਾਅ ਲਾ ਰਿਹਾ ਹੈ।

Advertisement
Advertisement
Show comments