ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਸ਼ਾ ਤਸਕਰ ਕਾਬੂ ਕਰ ਕੇ ਦਸ ਕਿਲੋ ਡੋਡੇ ਬਰਾਮਦ

ਪੱਤਰ ਪ੍ਰੇਰਕ ਜਲੰਧਰ, 13 ਅਗਸਤ ਥਾਣਾ ਆਦਮਪੁਰ ਦੀ ਪੁਲੀਸ ਪਾਰਟੀ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਕੇ 10 ਕਿਲੋਗ੍ਰਾਮ ਡੋਡੇ ਬਰਾਮਦ ਕੀਤੇ ਹਨ। ਇਸ ਸਬੰਧੀ ਡੀਐੱਸਪੀ ਵਿਜੈ ਕੁੰਵਰ ਪਾਲ ਨੇ ਦੱਸਿਆ ਕਿ ਐੱਸਆਈ ਰਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਨੇ...
Advertisement

ਪੱਤਰ ਪ੍ਰੇਰਕ

ਜਲੰਧਰ, 13 ਅਗਸਤ

Advertisement

ਥਾਣਾ ਆਦਮਪੁਰ ਦੀ ਪੁਲੀਸ ਪਾਰਟੀ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਕੇ 10 ਕਿਲੋਗ੍ਰਾਮ ਡੋਡੇ ਬਰਾਮਦ ਕੀਤੇ ਹਨ। ਇਸ ਸਬੰਧੀ ਡੀਐੱਸਪੀ ਵਿਜੈ ਕੁੰਵਰ ਪਾਲ ਨੇ ਦੱਸਿਆ ਕਿ ਐੱਸਆਈ ਰਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਨੇ ਅਲਾਵਲਪੁਰ ਤੋਂ ਕਿਸ਼ਨਗੜ੍ਹ ਰੋਡ ’ਤੇ ਪੈਂਦੇ ਪਿੰਡ ਦੌਲਤਪੁਰ ਵਿੱਚ ਨਾਕਾ ਲਾਇਆ ਹੋਇਆ ਸੀ ਕਿ ਕਿਸ਼ਨਗੜ੍ਹ ਸਾਈਡ ਤੋਂ ਇੱਕ ਟਰੱਕ ਦੇ ਡਰਾਇਵਰ ਨੇ ਪੁਲੀਸ ਪਾਰਟੀ ਨੂੰ ਸਾਹਮਣੇ ਦੇਖ ਕੇ ਟਰੱਕ ਪਿੱਛੇ ਆਪਣੀ ਖੱਬੀ ਸਾਈਡ ਸੜਕ ਦੇ ਕਿਨਾਰੇ ਕੱਚੇ ਰਸਤੇ ’ਤੇ ਰੋਕ ਲਿਆ। ਐੱਸਆਈ ਰਵਿੰਦਰ ਸਿੰਘ ਨੇ ਸ਼ੱਕ ’ਤੇ ਟਰੱਕ ਡਰਾਈਵਰ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਉਸਦਾ ਨਾਮ ਪਤਾ ਪੁੱਛਿਆ। ਆਪਣਾ ਨਾਂ ਸਤਵਿੰਦਰ ਸਿੰਘ ਵਾਸੀ ਹਰਦੀਪ ਨਗਰ ਬੈਂਕ ਸਾਈਡ ਹੁਸ਼ਿਆਰਪੁਰ ਰੋਡ ਲੰਮਾ ਪਿੰਡ ਚੌਂਕ ਜਲੰਧਰ ਦੱਸਿਆ। ਟਰੱਕ ਦੇ ਕੈਬਿਨ ਦੀ ਤਲਾਸ਼ੀ ’ਤੇ ਇੱਕ ਬੋਰੇ ਵਿੱਚੋਂ 10 ਕਿਲੋ ਡੋਡੇ ਬਰਾਮਦ ਹੋਏ। ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਸਤਵਿੰਦਰ ਸਿੰਘ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

Advertisement