ਮੁਸੀਬਤ ਵਿਚ ਆਪਣੇ ਹੀ ਆਪਣਿਆਂ ਨਾਲ ਖੜ੍ਹੇ
ਹੜ੍ਹਾਂ ਦੌਰਾਨ ਪੰਜਾਬੀਆਂ ਦੀ ਆਪਸੀ ਸਾਂਝ ਮਜ਼ਬੂਤ ਹੋਈ; ਦੂਜੇ ਜ਼ਿਲ੍ਹਿਆਂ ਵਿੱਚੋਂ ਆਏ ਨੌਜਵਾਨ ਬਾਊਪੁਰ ਮੰਡ ਵਿੱਚ ਕਰਨ ਲੱਗੇ ਕਿਸਾਨਾਂ ਦੀ ਮਦਦ
Advertisement
ਹੜ੍ਹਾਂ ਨੂੰ ਆਇਆਂ 40 ਦਿਨ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਹੜ੍ਹਾਂ ਕਰਕੇ ਮੰਡ ਬਾਊਪੁਰ ਵਿਚ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਭਰਪਾਈ ਕਰਨਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਲੱਗ ਰਹੀ। ਪੰਜਾਬ ਦੇ ਲੋਕ ਪੀੜਤ ਲੋਕਾਂ ਦੀ ਮਦਦ ਲਈ ਆਪ ਮੁਹਾਰੇ ਆ ਰਹੇ ਹਨ।
Advertisement
ਬਾਊਪੁਰ ਮੰਡ ਇਲਾਕੇ ਵਿੱਚ ਪਿੰਡ ਰਾਮਗੜ੍ਹ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੋਂ 10 ਨੌਜਵਾਨ ਟਰੈਕਟਰ ਅਤੇ ਡੀਜ਼ਲ ਲੈ ਕੇ ਆਏ ਹਨ ਤਾਂ ਜੋ ਹੜ੍ਹ ਪੀੜਤਾਂ ਦੇ ਖੇਤ ਮੁੜ ਵਾਹੀਯੋਗ ਬਣਾਏ ਜਾ ਸਕਣ। ਇਨ੍ਹਾਂ ਨੌਜਵਾਨਾਂ ਵਿੱਚ ਸ਼ਾਮਲ ਮਨਜੀਤ ਸਿੰਘ ਤੇ ਗੁਰਕੀਰਤ ਸਿੰਘ ਨੇ ਦੱਸਿਆ ਕਿ ਉਹ ਪਸ਼ੂਆਂ ਲਈ ਦੋ ਟਰਾਲੀਆਂ ਅਚਾਰ ਦੀਆਂ ਵੀ ਨਾਲ ਲੈ ਕੇ ਆਏ ਹਨ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਦੋ ਦਿਨ ਇੱਥੇ ਰੁਕਣਗੇ ਅਤੇ ਬਾਅਦ ਵਿੱਚ ਫਿਰ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਆਉਣਗੇ।
Advertisement