ਸੰਤ ਸੀਚੇਵਾਲ ਵੱਲੋਂ 25 ਪਿੰਡਾਂ ਨੂੰ ਦੀਵਾਲੀ ਦਾ ਤੋਹਫ਼ਾ
ਸੁਲਤਾਨਪੁਰ ਤੇ ਸੀਚੇਵਾਲ ਤੋਂ ਪਾਣੀ ਦੀਆਂ 25 ਟੈਂਕੀਆਂ ਕੀਤੀਆਂ ਰਵਾਨਾ; 14 ਜ਼ਿਲ੍ਹਿਆਂ ਨੂੰ 215 ਪਾਣੀਆਂ ਦੀਆਂ ਟੈਂਕੀਆਂ ਦਿੱਤੀਆਂ
Advertisement
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ 25 ਪਿੰਡਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆ ਪਾਣੀ ਦੀਆਂ ਟੈਂਕੀਆਂ ਦਿੱਤੀਆਂ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੇ ਸੀਚੇਵਾਲ ਤੋਂ 25 ਪਾਣੀ ਦੀਆਂ ਟੈਂਕੀਆਂ ਰਵਾਨਾ ਕੀਤੀਆਂ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਟੀਲ ਦੀਆਂ ਟੈਂਕੀਆਂ ਉਨ੍ਹਾਂ ਦੇ ਪਿੰਡਾਂ ਲਈ ਇੱਕ ਸਦੀਵੀ ਗਹਿਣਾ ਬਣ ਗਈਆਂ ਹਨ। ਇਹ ਪਾਣੀ ਵਾਲੀਆਂ ਟੈਂਕੀਆਂ ਨਾਲ ਜਿੱਥੇ ਬੂਟਿਆਂ ਨੂੰ ਪਾਣੀ ਲਗਾੳੇੁਣ ਵਿੱਚ ਸਹਾਈ ਹੋਣਗੀਆਂ ਉਥੇ ਅੱਗ ਬਝਾਉਣ ਦੇ ਕੰਮ ਵੀ ਆਉਣਗੀਆਂ ਜਦੋਂ ਕਿਧਰੇ ਅਣਹੋਣੀ ਘਟਨਾ ਵਾਪਰਦੀ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡਾਂ ਦੇ ਸਰਪੰਚਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 7 ਕਰੋੜ 50 ਲੱਖ ਤੋਂ ਵੱਧ ਦੀ ਗ੍ਰਾਂਟ ਨਾਲ 215 ਪਾਣੀ ਵਾਲੀਆਂ ਟੈਂਕੀਆਂ ਸੂਬੇ ਦੇ 14 ਜ਼ਿਲ੍ਹਿਆਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ 50 ਦੇ ਕਰੀਬ ਹੋਰ ਟੈਂਕੀਆਂ ਵੀ ਜਲਦ ਹੀ ਪਿੰਡਾਂ ਨੂੰ ਦਿੱਤੀਆਂ ਜਾਣਗੀਆਂ।
Advertisement
ਉਨ੍ਹਾਂ ਦੱਸਿਆ ਕਿ ਦਲਿਤ ਭਾਈਚਾਰੇ ਦੀ ਅਬਾਦੀ ਵਾਲੇ ਪਿੰਡਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਭਾਈਚਾਰੇ ਦੇ ਹੋਣ ਵਾਲੇ ਖੁਸ਼ੀ ਗਮੀ ਸਮਾਗਮਾਂ ਵਿੱਚ ਉਨ੍ਹਾਂ ਦੀ ਪਾਣੀ ਲੋੜ ਪੂਰੀ ਹੋ ਸਕੇ। ਸੰਤ ਸੀਚੇਵਾਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਵੀ ਪਾਣੀ ਵਾਲੀਆਂ ਟੈਂਕੀਆਂ ਪਹਿਲ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਨੂੰ ਪਾਣੀਆਂ ਦੀਆਂ ਟੈਂਕੀਆਂ ਤੁਰੰਤ ਪ੍ਰਭਾਵ ਨਾਲ ਦਿੱਤੀਆਂ ਗਈਆਂ।
Advertisement