ਹਾੜ੍ਹ ਦੇ ਛਰਾਟਿਆਂ ਨੇ ਦਿਵਾਈ ਗਰਮੀ ਤੋਂ ਰਾਹਤ
ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ
Advertisement
ਹਤਿੰਦਰ ਮਹਿਤਾ
ਜਲੰਧਰ, 26 ਜੂਨ
Advertisement
ਇਲਾਕੇ ਵਿੱਚ ਪਏ ਮੀਂਹ ਕਾਰਨ ਤਾਪਮਾਨ ਵਿੱਚ ਕਾਫੀ ਕਮੀ ਆਈ ਹੈ। ਇਸ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਅੱਜ ਸਵੇਰੇ ਇੱਥੇ ਤੇਜ਼ ਮੀਂਹ ਪਿਆ ਜਿਸ ਕਾਰਨ ਕਈ ਥਾਂਵਾਂ ’ਤੇ ਪਾਣੀ ਭਰ ਗਿਆ। ਲੋਕਾਂ ਦੇ ਘਰਾਂ ਦੇ ਅੰਦਰ ਗੰਦਾ ਪਾਣੀ ਦਾਖ਼ਲ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਜਲੰਧਰ ਵਿਚ ਸੜਕਾਂ ਵਿੱਚ ਪਏ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਦੋਪਹੀਆ ਚਾਲਕ ਹਾਦਸਾਗ੍ਰਸਤ ਹੋਏ। ਆਦਮਪੁਰ, ਜੰਡੂਸਿੰਘਾ, ਨੂਰਮਹਿਲ, ਨਕੋਦਰ, ਜਮਸ਼ੇਰ, ਕਠਾਰ, ਅਲਾਵਲਪੁਰ, ਕਾਲਾਸੰਘਿਆ ਤੇ ਹੋਰ ਥਾਂਵਾਂ ’ਤੇ ਮੀਂਹ ਪੈਣ ਕਾਰਨ ਕਿਸਾਨ ਕਾਫੀ ਖੁਸ਼ ਨਜ਼ਰ ਆਏ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੀਂਹ ਝੋਨੇ ਦੀ ਫਸਲ ਬੀਜਣ ਲਈ ਵਰਦਾਨ ਸਾਬਤ ਹੋਵੇਗਾ।
Advertisement