Phagwara Firing ਫਗਵਾੜਾ ਵਿਚ ‘ਆਪ’ ਆਗੂ ਦੇ ਘਰ ਉੱਤੇ ਫਾਇਰਿੰਗ
ਬਾਈਕ ਸਵਾਰ ਬਦਮਾਸ਼ਾਂ ਨੇ ਤੜਕੇ ਡੇਢ ਵਜੇ ਦੇ ਕਰੀਬ ਘਰ ਦੇ ਬਾਹਰ 21 ਦੇ ਕਰੀਬ ਗੋਲੀਆਂ ਚਲਾਈਆਂ
Advertisement
Phagwara Firing ਇਥੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਡੇਢ ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ ਆਮ ਆਦਮੀ ਪਾਰਟੀ (ਆਪ) ਆਗੂ ਤੇ ‘ਯੁੱਧ ਨਸ਼ਿਆਂ ਵਿਰੁੱਧ’ ਫਗਵਾੜਾ ਦੇ ਕੋਆਰਡੀਨੇਟਰ ਦਲਜੀਤ ਰਾਜੂ ਵਾਸੀ ਪਿੰਡ ਦਰਵੇਸ਼, ਫਗਵਾੜਾ ਦੇ ਘਰ ’ਤੇ ਫ਼ਾਇਰਿੰਗ ਕੀਤੀ।
ਘਟਨਾ ਦੌਰਾਨ ਤਕਰੀਬਨ 21 ਗੋਲੀਆਂ ਚਲਾਈਆਂ ਗਈਆਂ। ਪੁਲੀਸ ਨੇ ਮੌਕੇ ਤੋਂ ਕਈ ਖਾਲੀ ਖੋਲ ਬਰਾਮਦ ਕੀਤੇ ਹਨ। ਘਟਨਾ ਸਮੇਂ ਦਲਜੀਤ ਰਾਜੂ, ਉਸ ਦੀ ਪਤਨੀ ਅਤੇ ਨਿੱਕੀ ਧੀ ਘਰ ਵਿੱਚ ਸੌ ਰਹੇ ਸਨ। ਗੋਲੀਆਂ ਚਲਾਉਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
Advertisement
Advertisement
