ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨਆਈਏ ਟੀਮ ਵੱਲੋਂ ਜਲੰਧਰ ਵਿੱਚ 6 ਤੋਂ 7 ਥਾਵਾਂ ’ਤੇ ਛਾਪੇ

ਹਤਿੰਦਰ ਮਹਿਤਾ ਜਲੰਧਰ, 26 ਜੂਨ ਐੱਨਆਈਏ ਦੀ ਟੀਮ ਨੇ ਜਲੰਧਰ ਵਿੱਚ 6 ਤੋਂ 7 ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਹਨ। ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਛਾਪਿਆ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਪਾਸ਼...
Advertisement

ਹਤਿੰਦਰ ਮਹਿਤਾ

ਜਲੰਧਰ, 26 ਜੂਨ

Advertisement

ਐੱਨਆਈਏ ਦੀ ਟੀਮ ਨੇ ਜਲੰਧਰ ਵਿੱਚ 6 ਤੋਂ 7 ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਹਨ। ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਛਾਪਿਆ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਪਾਸ਼ ਇਲਾਕੇ ਫਰੈਂਡਜ਼ ਕਲੋਨੀ ਵਿੱਚ ਕਿਰਾਏ ਦੇ ਘਰ ਵਿੱਚ ਰਹਿਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਕਤ ਵਿਅਕਤੀ ਲੰਬੇ ਸਮੇਂ ਤੋਂ ਕਿਰਾਏ ’ਤੇ ਰਹਿ ਰਿਹਾ ਹੈ। ਇਸ ਵੇਲੇ, ਕਿਸੇ ਨੂੰ ਵੀ ਉਸ ਘਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ ਜਿੱਥੇ ਛਾਪਾ ਮਾਰਿਆ ਗਿਆ ਹੈ।

ਐੱਨਆਈਏ ਦੀਆਂ ਟੀਮਾਂ ਸਵੇਰੇ 7 ਵਜੇ ਜ਼ਿਲ੍ਹਾ ਪੁਲੀਸ ਨਾਲ ਪਹੁੰਚੀਆਂ। ਜੇਕਰ ਵਿਅਕਤੀ ਜਾਂਚ ਵਿੱਚ ਅਧਿਕਾਰੀਆਂ ਨਾਲ ਸਹਿਯੋਗ ਨਹੀਂ ਕਰਦਾ ਹੈ, ਤਾਂ ਟੀਮ ਉਸ ਨੂੰ ਆਪਣੇ ਨਾਲ ਲੈ ਕੇ ਜਾ ਸਕਦੀ ਹੈ। ਐੱਨਆਈਏ ਸੂਤਰਾਂ ਅਨੁਸਾਰ, ਅਧਿਕਾਰੀਆਂ ਨੇ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਬਰਾਮਦ ਕੀਤੇ ਹਨ। ਉਕਤ ਵਿਅਕਤੀ ਦੇ ਮੋਬਾਈਲ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਟੀਮ ਇਹ ਵੀ ਜਾਂਚ ਕਰ ਰਹੀ ਹੈ ਕਿ ਫਰੈਂਡਜ਼ ਕਲੋਨੀ ਵਿੱਚ ਇਸ ਵਿਅਕਤੀ ਦੇ ਸੰਪਰਕ ਵਿੱਚ ਕੌਣ-ਕੌਣ ਹਨ। ਵਿਅਕਤੀ ਦੇ ਘਰ ਦੇ ਬਾਹਰ ਪੁਲੀਸ ਫੋਰਸ ਵੀ ਤਾਇਨਾਤ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐੱਨਆਈਏ ਅਧਿਕਾਰੀ ਜਲਦੀ ਹੀ ਇਸ ਬਾਰੇ ਵੇਰਵੇ ਸਾਂਝੇ ਕਰਨਗੇ।

Advertisement
Show comments