ਲੁੱਟ ਦੀ ਨੀਯਤ ਨਾਲ ਕਿਰਾਏਦਾਰ ਦਾ ਕਤਲ
ਪੱਤਰ ਪ੍ਰੇਰਕ ਜਲੰਧਰ, 6 ਮਾਰਚ ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਪੈਂਦੇ ਪਿੰਡ ਸ਼ੇਖੇ ਪੁਲ ਨੇੜਿਉਂ ਲਾਸ਼ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਪਟੇਲ (45) ਹਾਲ ਵਾਸੀ ਕਿਰਾਏਦਾਰ ਪਿੰਡ ਸ਼ੇਖੇ, ਜਲੰਧਰ ਵਜੋਂ ਹੋਈ ਹੈ। ਮਕਾਨ ਮਾਲਕਣ ਨੇ ਪੁਲੀਸ ਨੂੰ ਦੱਸਿਆ ਕਿ ਇਹ ਵਿਅਕਤੀ...
Advertisement
ਪੱਤਰ ਪ੍ਰੇਰਕ
ਜਲੰਧਰ, 6 ਮਾਰਚ
Advertisement
ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਪੈਂਦੇ ਪਿੰਡ ਸ਼ੇਖੇ ਪੁਲ ਨੇੜਿਉਂ ਲਾਸ਼ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਪਟੇਲ (45) ਹਾਲ ਵਾਸੀ ਕਿਰਾਏਦਾਰ ਪਿੰਡ ਸ਼ੇਖੇ, ਜਲੰਧਰ ਵਜੋਂ ਹੋਈ ਹੈ। ਮਕਾਨ ਮਾਲਕਣ ਨੇ ਪੁਲੀਸ ਨੂੰ ਦੱਸਿਆ ਕਿ ਇਹ ਵਿਅਕਤੀ ਉਨ੍ਹਾਂ ਕੋਲ ਤਕਰੀਬਨ ਪਿਛਲੇ ਇੱਕ ਸਾਲ ਤੋਂ ਕਿਰਾਏ ’ਤੇ ਰਹਿ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਆਪਣੇ ਘਰ ਵੀ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆ ਵੱਲੋਂ ਬੀਤੀ ਦੇਰ ਰਾਤ ਲੁੱਟ ਦੀ ਨੀਯਤ ਨਾਲ ਇਸ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਸਵੇਰੇ ਵਕਤ ਕਿਸੇ ਰਾਹਗੀਰ ਵੱਲੋਂ ਪੁਲੀਸ ਸਹਾਇਤਾ ਕੇਂਦਰ ਤੇ ਸੂਚਨਾ ਦੇਣ ’ਤੇ ਦੋ ਥਾਣਿਆਂ ਦੀ ਪੁਲੀਸ ਹੱਦਬੰਦੀ ਨੂੰ ਲੈ ਕੇ ਉਲਝੀ ਰਹੀ ਤੇ ਤਕਰੀਬਨ ਦੋ ਘੰਟੇ ਬਾਅਦ ਇਹ ਇਲਾਕਾ ਥਾਣਾ ਮਕਸੂਦਾਂ ਦੀ ਹੱਦ ਵਿੱਚ ਪੈਣ ’ਤੇ ਪੁਲੀਸ ਵੱਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੌਕੇ ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ।
Advertisement