ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਮੋੋਦੀ
ਲੰਬੀ ਉਡੀਕ ਤੋਂ ਬਾਅਦ 27 ਜੁਲਾਈ ਨੁੂੰ ਲੁਧਿਆਣਾ ਵਾਸੀਆਂ ਨੁੂੰ ਮਿਲੇਗਾ ਤੋਹਫ਼ਾ: ਸੰਜੀਵ ਅਰੋੜਾ
Advertisement
ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਹੁਣ ਉਹ ਦਿਨ ਦੂਰ ਨਹੀਂਂ ਜਦੋਂ ਲੁਧਿਆਣਾ ਤੋਂ ਮਹਿਜ਼ 35 ਕਿਲੋਮੀਟਰ ਦੂਰ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਹੋਵੇਗਾ। ਲੰਬੀ ਉਡੀਕ ਤੋਂ ਬਾਅਦ ਆਖ਼ਿਰਕਾਰ 27 ਜੁਲਾਈ ਨੁੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡੇ ਦਾ ਵਰਚੁਅਲੀ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ ’ਤੇ ਏਅਰ ਇੰਡੀਆ ਅਤੇ ਵਿਸਤਾਰਾ ਏਅਰਲਾਈਨ ਪਹਿਲੇ ਹਫ਼ਤੇ ਹਲਵਾਰਾ ਤੋਂ ਦਿੱਲੀ ਲਈ ਹਫ਼ਤੇ ਵਿੱਚ ਦੋ ਉਡਾਣਾਂ ਸ਼ੁਰੂ ਕਰਨਗੀਆਂ । ਇਸ ਤੋਂ ਬਾਅਦ ਮੰਗ ਅਨੁਸਾਰ ਉਡਾਣਾਂ ਦੀ ਗਿਣਤੀ ਵਧਾਈ ਜਾਵੇਗੀ।
ਕਾਬਿਲੇਗ਼ੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਦੌਰਾਨ 2018 ਵਿੱਚ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦੀ ਮਨਜ਼ੂਰੀ ਦਿੱਤੀ ਗਈ ਸੀ। ਪਿਛਲੇ 6 ਸਾਲਾਂ ਦੌਰਾਨ ਕਈ ਵਾਰ ਰੁਕਾਵਟਾਂ ਤੋਂ ਬਾਅਦ ਪਿਛਲੇ ਸਾਲ 2024 ਵਿੱਚ ਪਿੰਡ ਐਤੀਆਣਾ ਦੀ 161 ਏਕੜ ਜ਼ਮੀਨ ਉਪਰ ਸਿਵਲ ਟਰਮੀਨਲ ਦੀ ਉਸਾਰੀ ਮੁਕੰਮਲ ਕਰ ਲਈ ਗਈ ਸੀ ਪਰ ਭਾਰਤੀ ਹਵਾਈ ਸੈਨਾ ਸਮੇਤ ਵੱਖ-ਵੱਖ ਵਿਭਾਗੀ ਮਨਜ਼ੂਰੀਆਂ ਮਿਲਣ ਦੀ ਉਡੀਕ ਕਰਦਿਆਂ ਲੋਕਾਂ ਨੂੰ ਲੰਬੀ ਉਡੀਕ ਕਰਨੀ ਪਈ।
Advertisement
Advertisement