ਅਥਲੈਟਿਕ ਮੀਟ ’ਚ ਮੇਹਰ ਚੰਦ ਕਾਲਜ ਨੇ ਮੱਲਾਂ ਮਾਰੀਆਂ
ਪੱਤਰ ਪ੍ਰੇਰਕ ਜਲੰਧਰ, 21 ਫਰਵਰੀ ਪੰਜਾਬ ਟੈਕਨੀਕਲ ਇੰਸਟੀਟਿਊਸ਼ਨ ਸਪੋਰਟਸ ਵੱਲੋਂ ਬਟਾਲਾ ’ਚ ਕਰਵਾਈ ਗਈ ਸੂਬਾਈ ਅਥਲੈਟਿਕ ਮੀਟ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਅਭਿਸ਼ੇਕ ਭੰਡਾਰੀ (ਆਟੋਮੋਬਾਇਲ) ਨੇ 200 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਤੇ ਸਾਹਿਲ ਸਿੰਘ ਪਾਂਡੇ (ਇਲੈਕਟ੍ਰੀਕਲ)...
Advertisement
ਪੱਤਰ ਪ੍ਰੇਰਕ
ਜਲੰਧਰ, 21 ਫਰਵਰੀ
Advertisement
ਪੰਜਾਬ ਟੈਕਨੀਕਲ ਇੰਸਟੀਟਿਊਸ਼ਨ ਸਪੋਰਟਸ ਵੱਲੋਂ ਬਟਾਲਾ ’ਚ ਕਰਵਾਈ ਗਈ ਸੂਬਾਈ ਅਥਲੈਟਿਕ ਮੀਟ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਅਭਿਸ਼ੇਕ ਭੰਡਾਰੀ (ਆਟੋਮੋਬਾਇਲ) ਨੇ 200 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਤੇ ਸਾਹਿਲ ਸਿੰਘ ਪਾਂਡੇ (ਇਲੈਕਟ੍ਰੀਕਲ) ਨੇ 800 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਦਾ ਅੱਜ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਖੇਡ ਵਿਭਾਗ ਦੇ ਪ੍ਰਧਾਨ ਪ੍ਰੋ. ਕਸ਼ਮੀਰ ਕੁਮਾਰ ਅਤੇ ਸਟਾਫ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਸਪੋਰਟਸ ਪ੍ਰਧਾਨ ਵਿਕਰਮਜੀਤ ਸਿੰਘ, ਸਪੋਰਟਸ ਇੰਚਾਰਜ ਦੁਰਗੇਸ਼ ਜੰਡੀ, ਕੁਲਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
Advertisement