ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਿਲੌਰ ’ਚ ਰੇਲਗੱਡੀ ਦੀ ਛੱਤ ’ਤੇ ਚੜ੍ਹਿਆ ਵਿਅਕਤੀ ਕਰੰਟ ਲੱਗਣ ਨਾਲ 95 ਫੀਸਦ ਝੁਲਸਿਆ

ਫਿਲੌਰ ਰੇਲਵੇ ਸਟੇਸ਼ਨ ’ਤੇ ਵੀਰਵਾਰ ਸਵੇਰੇ ਯਾਤਰੀਆਂ ਅਤੇ ਰੇਲਵੇ ਸਟਾਫ ਵਿੱਚ ਉਦੋਂ ਅਫ਼ਰਾ ਤਫ਼ਰੀ ਮਚ ਗਈ ਜਦੋਂ ਅੱਧਖੜ ਉਮਰ ਦਾ ਅਣਪਛਾਤਾ ਵਿਅਕਤੀ ਸੁਲਤਾਨਪੁਰ ਲੋਧੀ ਤੋਂ ਆਈ ਡੀਐੱਮਯੂ (ਡੀਜ਼ਲ ਮਲਟੀਪਲ ਯੂਨਿਟ) ਟਰੇਨ ਦੀ ਛੱਤ ’ਤੇ ਚੜ੍ਹ ਗਿਆ। ਇਹ ਘਟਨਾ ਸਵੇਰੇ ਕਰੀਬ...
Advertisement
ਫਿਲੌਰ ਰੇਲਵੇ ਸਟੇਸ਼ਨ ’ਤੇ ਵੀਰਵਾਰ ਸਵੇਰੇ ਯਾਤਰੀਆਂ ਅਤੇ ਰੇਲਵੇ ਸਟਾਫ ਵਿੱਚ ਉਦੋਂ ਅਫ਼ਰਾ ਤਫ਼ਰੀ ਮਚ ਗਈ ਜਦੋਂ ਅੱਧਖੜ ਉਮਰ ਦਾ ਅਣਪਛਾਤਾ ਵਿਅਕਤੀ ਸੁਲਤਾਨਪੁਰ ਲੋਧੀ ਤੋਂ ਆਈ ਡੀਐੱਮਯੂ (ਡੀਜ਼ਲ ਮਲਟੀਪਲ ਯੂਨਿਟ) ਟਰੇਨ ਦੀ ਛੱਤ ’ਤੇ ਚੜ੍ਹ ਗਿਆ। ਇਹ ਘਟਨਾ ਸਵੇਰੇ ਕਰੀਬ 9:30 ਵਜੇ ਦੀ ਹੈ।ਚਸ਼ਮਦੀਦਾਂ ਅਨੁਸਾਰ ਇਹ ਆਦਮੀ ਜਿਸ ਦੀ ਉਮਰ ਕਰੀਬ 40 ਤੋਂ 45 ਸਾਲ ਦੱਸੀ ਜਾ ਰਹੀ ਹੈ, ਬਿਨਾਂ ਕਿਸੇ ਭੜਕਾਹਟ ਦੇ ਰੇਲਗੱਡੀ ’ਤੇ ਚੜ੍ਹਦਾ ਦੇਖਿਆ ਗਿਆ।

ਪਲੈਟਫਾਰਮ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਵਾਰ-ਵਾਰ ਹੇਠਾਂ ਉਤਰਨ ਲਈ ਕਿਹਾ, ਪਰ ਉਸ ਨੇ ਇਨ੍ਹਾਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਉਸ ਦਾ ਵਤੀਰਾ ਬੜਾ ਅਜੀਬੋ ਗਰੀਬ ਸੀ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੋਇਆ ਕਿ ਉਹ ਮਾਨਸਿਕ ਤੌਰ ’ਤੇ ਅਸਥਿਰ ਹੋ ਸਕਦਾ ਹੈ ਜਾਂ ਸ਼ਾਇਦ ਨਸ਼ੇ ਵਿਚ ਸੀ।

Advertisement

ਲੋਕਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬਾਵਜੂਦ, ਉਹ ਵਿਅਕਤੀ ਰੇਲਗੱਡੀ ਦੀ ਛੱਤ ’ਤੇ ਚੜ੍ਹਿਆ ਤੇ ਉਪਰੋਂ ਜਾਂਦੀ ਹਾਈ ਟੈਨਸ਼ਨ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆ ਗਿਆ। ਤਾਰ ਵਿੱਚ ਅੰਦਾਜ਼ਨ 25,000 ਵੋਲਟ ਦਾ ਹਾਈ-ਟੈਨਸ਼ਨ ਕਰੰਟ ਸੀ। ਜਿਵੇਂ ਹੀ ਉਸਦਾ ਹੱਥ ਤਾਰ ਨਾਲ ਟਕਰਾਇਆ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਤੇ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਉਹ ਬੁਰੀ ਤਰ੍ਹਾਂ ਝੁਲਸ ਗਿਆ।

ਕੁਝ ਸਕਿੰਟਾਂ ਬਾਅਦ ਉਹ ਰੇਲਗੱਡੀ ਦੀ ਛੱਤ ਤੋਂ ਪਲੈਟਫਾਰਮ ’ਤੇ ਡਿੱਗ ਪਿਆ। ਰੇਲਵੇ ਅਧਿਕਾਰੀਆਂ ਅਤੇ ਯਾਤਰੀਆਂ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ। ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹਸਪਤਾਲ ਲਿਜਾਇਆ ਗਿਆ। ਫਿਲੌਰ ਰੇਲਵੇ ਪੁੁਲੀਸ ਪੋਸਟ ਦੇ ਇੰਚਾਰਜ ਹਰਮੇਸ਼ ਲਾਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜਤ ਦੀ ਪਛਾਣ ਨਹੀਂ ਹੋ ਸਕੀ, ਪਰ ਉਹ 90 ਤੋਂ 95 ਫੀਸਦ ਤੱਕ ਝੁਲਸ ਗਿਆ। ਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

Advertisement
Show comments