ਜਲੰਧਰ: ਟੈਂਕਰ ਤੇ ਕਾਰ ਦੀ ਟੱਕਰ; ਅੱਗ ਲੱਗਣ ਕਾਰਨ ਦੋ ਜਣੇ ਝੁਲਸੇ
ਸਥਾਨਕ ਨੈਸ਼ਨਲ ਹਾਈਵੇ ਉੱਪਰ ਜਲੰਧਰ ਵਾਲੀ ਸਾਈਡ ਤੋਂ ਅੰਮ੍ਰਿਤਸਰ ਆ ਰਹੇ ਇੱਕ ਤੇਲ ਟੈਂਕਰ ਦਾ ਟਾਇਰ ਫਟਣ ਕਾਰਨ ਵਾਪਰੇ ਹਾਦਸੇ ’ਚ ਦੋ ਜਣਿਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਪੈਟਰੋਲੀਅਮ ਦਾ ਤੇਲ ਟੈਂਕਰ ਜਲੰਧਰ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਸੀ ਕਿ ਅਚਾਨਕ ਟਾਇਰ ਫਟਣ ਕਾਰਨ ਬੇਕਾਬੂ ਹੋ ਗਿਆ ਅਤੇ ਡਿਵਾਈਡਰ ਤੋਂ ਟੱਪਦਾ ਹੋਇਆ ਦੂਜੇ ਪਾਸਿਓਂ ਆ ਰਹੀ ਇੱਕ ਬਰੀਜ਼ਾ ਨਾਲ ਟਕਰਾ ਗਿਆ।
ਇਸ ਕਰਕੇ ਟੈਂਕਰ ਅਤੇ ਕਾਰ ਪੁਲ ਦੀ ਰੇਲਿੰਗ ਨਾਲ ਟਕਰਾਏ ਅਤੇ ਕਾਰ ਰੇਲਿੰਗ ਤੋਂ ਥੱਲੇ ਲਟਕ ਗਈ। ਹਾਦਸੇ ਕਾਰਨ ਦੋਵਾਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਵਿੱਚ ਦੋ ਕਾਰ ਸਵਾਰ ਬੁਰੀ ਤਰ੍ਹਾਂ ਝੁਲਸ ਗਏ ਅਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਡੀਐੱਸਪੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਅੱਗ 'ਤੇ ਕਾਬੂ ਪਾਇਆ। ਹਾਦਸੇ ਤੋਂ ਬਾਅਦ ਫਿਲਹਾਲ ਟੈਂਕਰ ਡਰਾਈਵਰ ਮੌਕੇ ਤੋਂ ਫ਼ਰਾਰ ਹੈ।ਉਨ੍ਹਾਂ ਦੱਸਿਆ ਕਿ ਤੇਲ ਵਾਲਾ ਟੈਂਕਰ ਸਥਾਨਕ ਹੁੰਦਲ ਪੈਟਰੋਲ ਪੰਪ ਵਾਲਿਆਂ ਦਾ ਹੈ ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।