ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਲੰਧਰ ’ਚ ਪੁਲੀਸ ਦੇ ਡਰੋਂ ਨੌਜਵਾਨ ਨੇ ਛੱਤ ਤੋਂ ਛਾਲ ਮਾਰੀ

ਮੌਕੇ ’ਤੇ ਹੋਈ ਮੌਤ; ਲੋਕਾਂ ਮੁਤਾਬਕ ਨਸ਼ੇ ਦਾ ਆਦੀ ਸੀ ਨੌਜਵਾਨ
ਮੌਕੇ ’ਤੇ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ। - ਫੋਟੋ: ਸਰਬਜੀਤ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ

ਜਲੰਧਰ, 4 ਅਗਸਤ

Advertisement

ਕਮਿਸ਼ਨਰੇਟ ਪੁਲੀਸ ਇੱਕ ਨੌਜਵਾਨ ਦਾ ਪਿੱਛਾ ਕਰ ਰਹੀ ਸੀ ਤਾਂ ਪੁਲੀਸ ਤੋਂ ਡਰਦਿਆਂ ਉਸ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲੱਖੂ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਸਹਿਮ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਹ ਮਿਲੀ ਸੀ ਕਿ ਕਿਸ਼ਨਪੁਰਾ ਅਧੀਨ ਪੈਂਦੇ ਢੱਕੀਆਂ ਮੁਹੱਲੇ ਵਿੱਚ ਖੁੱਲ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਪੁਲੀਸ ਨੇ ਅੱਜ ਸਵੇਰੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਛਾਪਾ ਮਾਰਿਆ। ਪੁਲੀਸ ਦੀ ਇਸ ਕਾਰਵਾਈ ਦੌਰਾਨ ਇੱਕ ਨੌਜਵਾਨ ਨੇ ਛੱਤ ਤੋਂ ਛਾਲ ਮਾਰ ਦਿੱਤੀ।

ਮ੍ਰਿਤਕ ਦੀ ਫਾਈਲ ਫੋਟੋ।

ਲੋਕਾਂ ਮੁਤਾਬਕ ਲੱਖੂ ਨਸ਼ੇ ਦਾ ਆਦੀ ਸੀ। ਪੁਲੀਸ ਨੂੰ ਆਉਂਦੀ ਦੇਖਕੇ ਲੱਖੂ ਛੱਤ ਰਾਹੀਂ ਗੁਆਂਢੀ ਦੇ ਘਰ ਪਹੁੰਚ ਗਿਆ। ਚਸ਼ਮਦੀਦਾਂ ਮੁਤਾਬਕ ਨੌਜਵਾਨ ਨੇ ਪੁਲੀਸ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਸਿਰ ’ਤੇ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਪੁਲੀਸ ਨੇ ਲੱਖੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਆਪਣੇ ਕਬਜ਼ੇ ’ਚ ਲੈ ਲਿਆ ਹੈ। ਇਸ ਮਾਮਲੇ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਅਜੇ ਤੱਕ ਚੁੱਪੀ ਧਾਰੀ ਬੈਠੇ ਹਨ। ਇਸ ਘਟਨਾ ਤੋਂ ਬਾਅਦ ਪੁਲੀਸ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੱਖੂ ਆਪਣੇ ਦੋਸਤ ਦੇ ਘਰ ਰਹਿੰਦਾ ਸੀ। ਉਸ ਦੇ ਦੋਸਤ ਵਿਰੁੱਧ ਵੀ ਐੱਨਡੀਪੀਐੱਸ ਐਕਟ ਤਹਿਤ ਕਈ ਕੇਸ ਦਰਜ ਹਨ।

Advertisement
Show comments