ਸਕੂਲ ’ਚ ਦਾਦਾ-ਦਾਦੀ ਦਿਵਸ ਮਨਾਇਆ
ਗੁਰਾਇਆ: ਐੱਸਟੀਐੱਸ ਵਰਲਡ ਸਕੂਲ ਵਿਖੇ ਵਿਦਿਆਰਥੀਆਂ ਦੇ ਪਿਆਰੇ ਦਾਦਾ-ਦਾਦੀ ਨੂੰ ਸੱਦਾ ਦਿੰਦਿਆਂ ਇੱਕ ਦਿਲਕਸ਼ ਦਾਦਾ-ਦਾਦੀ ਦਿਵਸ ਸਮਾਰੋਹ ਦੀ ਮੇਜ਼ਬਾਨੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵਜੋਂ ਚੇਅਰਪਰਸਨ ਮਾਲਤੀ ਅਤੇ ਪ੍ਰਿੰਸੀਪਲ ਪ੍ਰਭਜੋਤ ਗਿੱਲ ਦੇ ਨਿੱਘੇ ਸੁਆਗਤ ਨਾਲ ਹੋਈ, ਜਿਸ ਤੋਂ ਬਾਅਦ...
Advertisement
ਗੁਰਾਇਆ: ਐੱਸਟੀਐੱਸ ਵਰਲਡ ਸਕੂਲ ਵਿਖੇ ਵਿਦਿਆਰਥੀਆਂ ਦੇ ਪਿਆਰੇ ਦਾਦਾ-ਦਾਦੀ ਨੂੰ ਸੱਦਾ ਦਿੰਦਿਆਂ ਇੱਕ ਦਿਲਕਸ਼ ਦਾਦਾ-ਦਾਦੀ ਦਿਵਸ ਸਮਾਰੋਹ ਦੀ ਮੇਜ਼ਬਾਨੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵਜੋਂ ਚੇਅਰਪਰਸਨ ਮਾਲਤੀ ਅਤੇ ਪ੍ਰਿੰਸੀਪਲ ਪ੍ਰਭਜੋਤ ਗਿੱਲ ਦੇ ਨਿੱਘੇ ਸੁਆਗਤ ਨਾਲ ਹੋਈ, ਜਿਸ ਤੋਂ ਬਾਅਦ ਬੁੱਧੀ ਅਤੇ ਗਿਆਨ ਦਾ ਪ੍ਰਤੀਕ ਦੀਪ ਜਗਾਇਆ ਗਿਆ। ਛੋਟੇ ਬੱਚਿਆਂ ਨੇ ਆਇਆਂ ਦਾ ਸਵਾਗਤ ਕਰਦਿਆਂ ਗੀਤ ਗਾਇਆ। ਫਿਰ ਵਿਦਿਆਰਥੀਆਂ ਵਲੋਂ ਅਨੰਦਮਈ ਡਾਂਸ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਇੱਕ ਰੈਂਪ ਵਾਕ ਕਰਵਾਈ ਗਈ , ਜਿਸ ਵਿਚ ਮਾਣਮੱਤੇ ਦਾਦਾ-ਦਾਦੀ ਨੇ ਸਟੇਜ ’ਤੇ ਚੱਲ ਕੇ ਆਪਣੀ ਜਾਣ-ਪਛਾਣ ਕਰਵਾਈ ਅਤੇ ਦਿਲਚਸਪ ਖੇਡਾਂ ਅਤੇ ਇੱਕ ਮਜ਼ੇਦਾਰ ਪ੍ਰਸ਼ਨ ਦੌਰ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਦੁਆਰਾ ਇੱਕ ਦਿਲ ਨੂੰ ਛੂਹਣ ਵਾਲਾ ਸਕਿੱਟ ਵੀ ਪੇਸ਼ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement