ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਟਲੀ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ

ਹਾਦਸੇ ਮੌਕੇ ਕੰਮ ’ਤੇ ਜਾ ਰਹੇ ਸਨ ਨੌਜਵਾਨ, ਕਾਰ ਨੂੰ ਟਰੱਕ ਨੇ ਮਾਰੀ ਟੱਕਰ; ਤਿੰਨ ਨੌਜਵਾਨ ਜਲੰਧਰ ਤੇ ਇਕ ਰੋਪੜ ਦਾ ਵਸਨੀਕ
ਸੁਰਜੀਤ ਸਿੰਘ ਤੇ ਹਰਵਿੰਦਰ ਸਿੰਘ ਦੀ ਫਾਈਲ ਫੋਟੋ।
Advertisement

ਇਟਲੀ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਪੰਜ ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਇੱਕ ਟਰੱਕ ਨਾਲ ਕਾਰ ਦੀ ਹੋਈ ਸਿੱਧੀ ਟੱਕਰ ਵਿੱਚ ਇਨ੍ਹਾਂ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਤਿੰਨ ਜਲੰਧਰ ਜ਼ਿਲ੍ਹੇ ਤੇ ਚੌਥਾ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਘੋੜਾਵਾਹੀ, ਸੁਰਜੀਤ ਸਿੰਘ ਪਿੰਡ ਮੇਦਾ (ਜਲੰਧਰ), ਮਨੋਜ ਕੁਮਾਰ ਵਾਸੀ ਆਦਮਪੁਰ ਅਤੇ ਜਸਕਰਨ ਸਿੰਘ ਵਾਸੀ ਰੋਪੜ ਵਜੋਂ ਹੋਈ ਹੈ। ਹਰਵਿੰਦਰ ਸਿੰਘ ਤਾਂ ਅਜੇ ਤਿੰਨ ਮਹੀਨੇ ਪਹਿਲਾਂ ਹੀ ਇਟਲੀ ਗਿਆ ਸੀ। ਦੂਜਾ ਨੌਜਵਾਨ ਸੁਰਜੀਤ ਸਿੰਘ ਪਿਛਲੇ ਸਾਲ ਦਸੰਬਰ 2024 ਨੂੰ ਇਟਲੀ ਗਿਆ ਸੀ।

Advertisement

ਸੁਰਜੀਤ ਸਿੰਘ ਦੇ ਭਰਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪਹਿਲਾਂ ਦੁਬਈ ਦੋ ਸਾਲ ਲਾ ਕੇ ਆਇਆ ਸੀ। ਉਥੇ ਕੰਮ ਠੀਕ ਨਾ ਹੋਣ ਕਾਰਨ ਉਸ ਨੇ ਇਟਲੀ ਜਾਣ ਦਾ ਫੈਸਲਾ ਕੀਤਾ ਸੀ। ਇਹ ਨੌਜਵਾਨ ਇਟਲੀ ਦੀ ਸਟੇਟ ਬਾਸਲੀਕਾਤੇ ਦੇ ਜ਼ਿਲ੍ਹਾ ਮਤੇਰੇ ਦੇ ਇੱਕ ਪਿੰਡ ਵਿੱਚ ਰਹਿੰਦੇ ਸਨ ਤੇ ਕੰਮ ’ਤੇ ਜਾ ਰਹੇ ਸਨ।

Advertisement
Tags :
Italy accidentPunjabi Naujawanਇਟਲੀ ਕਾਰ ਹਾਦਸਾਸੜਕ ਹਾਦਸਾਚਾਰ ਪੰਜਾਬੀ ਨੌਜਵਾਨਾਂ ਦੀ ਮੌਤ
Show comments